ਪੰਜਾਬ ਵਿੱਚ ਮੌਸਮ ਅੱਜ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

Published by: ਏਬੀਪੀ ਸਾਂਝਾ

ਪਰ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਅਤੇ ਸੂਬੇ ਦਾ ਔਸਤ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ।

Published by: ਏਬੀਪੀ ਸਾਂਝਾ

ਮੌਸਮ ਵਿਭਾਗ ਮੁਤਾਬਕ ਤਾਪਮਾਨ 25 ਤੋਂ 36 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।

Published by: ਏਬੀਪੀ ਸਾਂਝਾ

ਚੰਡੀਗੜ੍ਹ, ਮੋਹਾਲੀ ਅਤੇ ਪਟਿਆਲਾ 'ਚ ਸ਼ਨੀਵਾਰ ਸ਼ਾਮ ਨੂੰ ਮੌਸਮ 'ਚ ਬਦਲਾਅ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 'ਚ 0.4 ਡਿਗਰੀ ਦਾ ਵਾਧਾ ਦੇਖਿਆ ਗਿਆ।

Published by: ਏਬੀਪੀ ਸਾਂਝਾ

ਜਿਸ ਤੋਂ ਬਾਅਦ ਸੂਬੇ ਅਤੇ ਚੰਡੀਗੜ੍ਹ ਦਾ ਤਾਪਮਾਨ ਆਮ ਵਾਂਗ ਦੇਖਣ ਨੂੰ ਮਿਲਿਆ।

Published by: ਏਬੀਪੀ ਸਾਂਝਾ

ਜਦੋਂ ਕਿ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ, ਲੁਧਿਆਣਾ ਵਿੱਚ 36.2 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਸਭ ਤੋਂ ਵੱਧ ਤਾਪਮਾਨ 32.6 ਡਿਗਰੀ ਦਰਜ ਕੀਤਾ ਗਿਆ।

Published by: ਏਬੀਪੀ ਸਾਂਝਾ

ਸਤੰਬਰ ਦੇ ਅੱਧ ਤੱਕ ਪੰਜਾਬ ਵਿੱਚ ਮਾਨਸੂਨ ਹੋਰ ਮਹੀਨਿਆਂ ਵਾਂਗ ਸੁਸਤ ਰਿਹਾ ਹੈ।

Published by: ਏਬੀਪੀ ਸਾਂਝਾ

15 ਸਤੰਬਰ ਤੱਕ ਪੰਜਾਬ ਵਿੱਚ 31 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਇਸ ਸੀਜ਼ਨ ਵਿੱਚ 10 ਫੀਸਦੀ ਘੱਟ ਮੀਂਹ ਪਿਆ ਹੈ।

Published by: ਏਬੀਪੀ ਸਾਂਝਾ

ਪੰਜਾਬ ਵਿੱਚ ਸਤੰਬਰ ਦੇ ਪਹਿਲੇ 15 ਦਿਨਾਂ ਵਿੱਚ 47.6 ਮਿਲੀਮੀਟਰ ਮੀਂਹ ਪੈ ਜਾਂਦਾ ਹੈ, ਜਦੋਂ ਕਿ ਇਸ ਸਾਲ ਇਨ੍ਹਾਂ ਦਿਨਾਂ ਵਿੱਚ ਸਿਰਫ਼ 33 ਮਿਲੀਮੀਟਰ ਮੀਂਹ ਹੀ ਪਿਆ ਹੈ।

Published by: ਏਬੀਪੀ ਸਾਂਝਾ

ਚੰਡੀਗੜ੍ਹ 'ਚ ਆਮ ਤੌਰ 'ਤੇ ਇਨ੍ਹਾਂ 15 ਦਿਨਾਂ 'ਚ 99.2 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦਕਿ ਚੰਡੀਗੜ੍ਹ 'ਚ ਹੁਣ ਤੱਕ ਸਿਰਫ 88.9 ਮਿਲੀਮੀਟਰ ਬਾਰਿਸ਼ ਹੀ ਹੋਈ ਹੈ।

Published by: ਏਬੀਪੀ ਸਾਂਝਾ