ਪੰਜਾਬ ਵਿੱਚ ਅੱਜ ਬੁੱਧਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿੱਚ ਅੱਜ ਵੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Published by: ਏਬੀਪੀ ਸਾਂਝਾ

27 ਅਗਸਤ ਦੀ ਸਵੇਰ ਤੱਕ ਪੰਜਾਬ ਵਿੱਚ 24 ਘੰਟਿਆਂ ਵਿੱਚ ਔਸਤਨ 11.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

Published by: ਏਬੀਪੀ ਸਾਂਝਾ

ਮੰਗਲਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦੇ ਤਾਪਮਾਨ 'ਚ 1.8 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਰੂਪਨਗਰ ਵਿੱਚ ਸਭ ਤੋਂ ਵੱਧ ਤਾਪਮਾਨ 37.1 ਡਿਗਰੀ ਦਰਜ ਕੀਤਾ ਗਿਆ।

Published by: ਏਬੀਪੀ ਸਾਂਝਾ

ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Published by: ਏਬੀਪੀ ਸਾਂਝਾ

ਜਦੋਂ ਕਿ ਪੂਰੇ ਸੂਬੇ 'ਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਮੰਗਲਵਾਰ ਸ਼ਾਮ ਤੱਕ ਪੰਜਾਬ ਦੇ ਅੰਮ੍ਰਿਤਸਰ ਵਿੱਚ 3.8, ਬਰਨਾਲਾ ਵਿੱਚ 14.4, ਬਠਿੰਡਾ ਵਿੱਚ 5.7, ਫਤਿਹਗੜ੍ਹ ਸਾਹਿਬ ਵਿੱਚ 27.6, ਗੁਰਦਾਸਪੁਰ ਵਿੱਚ 15.7

Published by: ਏਬੀਪੀ ਸਾਂਝਾ

ਕਪੂਰਥਲਾ ਵਿੱਚ 22.6, ਲੁਧਿਆਣਾ ਵਿੱਚ 15.1, ਪਠਾਨਕੋਟ ਵਿੱਚ 42.7, ਪਟਿਆਲਾ ਵਿੱਚ 44.5, ਸੰਗਰੂਰ ਵਿੱਚ 19.4 ਮਿ.ਮੀ. ਰਿਕਾਰਡ ਕੀਤਾ ਗਿਆ।

Published by: ਏਬੀਪੀ ਸਾਂਝਾ

ਪੰਜਾਬ ਅਤੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਤੋਂ ਘੱਟ ਬਾਰਿਸ਼ ਨੇ ਚਿੰਤਾ ਵਧਾ ਦਿੱਤੀ ਹੈ।

Published by: ਏਬੀਪੀ ਸਾਂਝਾ

27 ਅਗਸਤ ਦੀ ਸਵੇਰ ਤੱਕ ਪੰਜਾਬ ਵਿੱਚ ਆਮ ਨਾਲੋਂ 32 ਫੀਸਦੀ ਘੱਟ ਮੀਂਹ ਪਿਆ ਹੈ।

Published by: ਏਬੀਪੀ ਸਾਂਝਾ

ਪੰਜਾਬ 'ਚ ਇਸ ਸੀਜ਼ਨ 'ਚ ਹੁਣ ਤੱਕ 349 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ ਪਰ ਹੁਣ ਤੱਕ ਸਿਰਫ 238.1 ਮਿਲੀਮੀਟਰ ਬਾਰਿਸ਼ ਹੀ ਹੋਈ ਹੈ।

Published by: ਏਬੀਪੀ ਸਾਂਝਾ

ਜੇਕਰ 1 ਤੋਂ 27 ਅਗਸਤ ਦੀ ਗੱਲ ਕਰੀਏ ਤਾਂ ਇਸ ਮਹੀਨੇ ਵੀ ਆਮ ਨਾਲੋਂ 11 ਫੀਸਦੀ ਘੱਟ ਮੀਂਹ ਪਿਆ ਹੈ।

Published by: ਏਬੀਪੀ ਸਾਂਝਾ