ਪੰਜਾਬ ਵਿੱਚ ਦੋ ਦਿਨਾਂ ਤੱਕ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।



ਮੌਸਮ ਵਿਗਿਆਨ ਕੇਂਦਰ (IMD) ਅਨੁਸਾਰ ਪੰਜਾਬ ਵਿੱਚ ਦੋ ਦਿਨਾਂ ਤੱਕ ਯੈਲੋ ਅਲਰਟ ਰਹਿਣ ਵਾਲਾ ਹੈ।



ਹਾਲਾਂਕਿ ਇਹ ਕੁਝ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੱਕ ਸੀਮਤ ਰਹੇਗਾ।



ਇਸ ਦੌਰਾਨ ਪੰਜਾਬ ਦੇ ਸ਼ਹਿਰਾਂ ਦੇ ਤਾਪਮਾਨ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਔਸਤ ਤਾਪਮਾਨ 28 ਡਿਗਰੀ ਤੋਂ 36.6 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।



ਸੋਮਵਾਰ ਨੂੰ ਹੋਈ ਬਾਰਿਸ਼ ਕੁਝ ਜ਼ਿਲ੍ਹਿਆਂ ਤੱਕ ਸੀਮਤ ਰਹੀ। ਜਿਸ ਕਾਰਨ ਪੰਜਾਬ ਦੇ ਤਾਪਮਾਨ 'ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ।



ਆਈਐਮਡੀ ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਰਿਹਾ ਹੈ।



ਪੰਜਾਬ ਦੇ ਐਸਬੀਐਸ ਨਗਰ ਵਿੱਚ 9 ਮਿਲੀਮੀਟਰ, ਰੋਪੜ ਵਿੱਚ 8.5, ਪਠਾਨਕੋਟ ਵਿੱਚ 4 ਅਤੇ ਮੋਗਾ-ਫਿਰੋਜ਼ਪੁਰ ਵਿੱਚ 0.5-0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।



ਮਾਨਸੂਨ ਤੋਂ ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਲਿਆਉਣ ਦੀ ਉਮੀਦ ਸੀ। ਪਰ 1 ਤੋਂ 5 ਅਗਸਤ ਤੱਕ ਮਾਨਸੂਨ ਫਿਰ ਤੋਂ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ।



ਪੰਜਾਬ 'ਚ ਇਨ੍ਹਾਂ 5 ਦਿਨਾਂ 'ਚ 14 ਫੀਸਦੀ ਘੱਟ ਬਾਰਿਸ਼ ਹੋਈ ਹੈ।



ਇਸ ਦੇ ਨਾਲ ਹੀ ਪਾਕਿਸਤਾਨ ਦੇ ਨਾਲ ਲੱਗਦੇ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ 'ਚ ਚੰਗੀ ਬਾਰਿਸ਼ ਹੋ ਰਹੀ ਹੈ, ਜਦਕਿ ਬਾਕੀ ਜ਼ਿਲ੍ਹਿਆਂ ਨੂੰ ਰੈੱਡ ਅਤੇ ਯੈਲੋ ਜ਼ੋਨ 'ਚ ਰੱਖਿਆ ਗਿਆ ਹੈ।