ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਕਾਰਨ ਬੀਤੇ ਦਿਨੀਂ ਕੁਝ ਇਲਾਕਿਆਂ ਵਿਚ ਮੀਂਹ ਪਿਆ ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ।



ਅੰਮ੍ਰਿਤਸਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬੀਤੀ ਰਾਤ ਤੇਜ਼ ਹਵਾਵਾਂ, ਹਨ੍ਹੇਰੀ ਨਾਲ ਮੀਂਹ ਪਿਆ। ਪਰ ਅੱਜ ਤੋਂ ਪੰਜਾਬ ਵਿਚ ਨੌਤਪਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ।



ਮੌਸਮ ਵਿਭਾਗ ਮੁਤਾਬਕ ਬੀਤੇ ਦਿਨਾਂ ਤੋਂ ਜੋ ਤਾਪਮਾਨ 42 ਤੋਂ 45 ਡਿਗਰੀ ਵਿਚ ਸਿਮਟ ਗਿਆ ਸੀ, ਹੁਣ ਅਚਾਨਕ ਵਧੇਗਾ। ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ



ਤੇ ਚੰਡੀਗੜ੍ਹ ਵਿਚ ਖੁਸ਼ਕ ਮੌਸਮ ਰਹਿਣ ਦੀ ਸੰਭਾਵਨਾ ਹੈ।



ਦੱਖਣੀ-ਪੱਛਮੀ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਅਧਿਕਤਮ ਤਾਪਮਾਨ 45-46 ਡਿਗਰੀ ਦੇ ਵਿਚ ਬਣਿਆ ਹੋਇਆ ਹੈ



ਜਦੋਂ ਕਿ ਚੰਡੀਗੜ੍ਹ ਸਣੇ ਉੱਤਰੀ ਖੇਤਰਾਂ ਵਿਚ ਅਧਿਕਤਮ ਤਾਪਮਾਨ ਲਗਭਗ 39-42 ਡਿਗਰੀ ਸੈਲਸੀਅਸ ਹੈ।



ਅਗਲੇ 3-4 ਦਿਨਾਂ ਦੌਰਾਨ ਅਧਿਕਤਮ ਤਾਪਮਾਨ ਵਿਚ ਹੌਲੀ-ਹੌਲੀ ਲਗਭਗ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ।



ਇਸੇ ਤਰ੍ਹਾਂ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿਚ ਤਾਪਮਾਨ 42-44 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।



ਇਸ ਨਾਲ 25 ਤੋਂ 28 ਮਈ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੀਟ ਵੇਵ ਹੋਰ ਚੱਲਣ ਦੀ ਸੰਭਾਵਨਾ ਹੈ। ਕੁਝ ਥਾਵਾਂ ਉਤੇ ਤਾਪਮਾਨ 46-47 ਡਿਗਰੀ ਤੱਕ ਪਹੁੰਚ ਸਕਦਾ ਹੈ।



ਜਦੋਂ ਸੂਰਜ ਰੋਹਿਣੀ ਨਕਸ਼ੱਤਰ ਵਿਚ 15 ਦਿਨ ਲਈ ਆਉਂਦਾ ਹੈ ਤਾਂ ਉਨ੍ਹਾਂ 15 ਦਿਨਾਂ ਦੇ ਪਹਿਲੇ 9 ਦਿਨ ਸਭ ਤੋਂ ਵੱਧ ਗਰਮੀ ਵਾਲੇ ਹੁੰਦੇ ਹਨ।