ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈ

ਆਉਣ ਵਾਲੇ ਦੋ ਦਿਨਾਂ ਵਿੱਚ ਮੌਸਮ ਫਿਰ ਆਪਣਾ ਮਿਜਾਜ਼ ਬਦਲ ਸਕਦਾ ਹੈ ਅਤੇ ਤੂਫਾਨ ਅਤੇ ਭਾਰੀ ਮੀਂਹ ਵੀ ਆ ਸਕਦਾ ਹੈ

ਉੱਥੇ ਹੀ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਲਈ ਅਲਰਟ ਜਾਰੀ ਕਰ ਦਿੱਤਾ ਹੈ

ਮੋਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ,

Published by: ਏਬੀਪੀ ਸਾਂਝਾ

ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਾਜ਼ਿਲਕਾ ਵਿਚ ਤੂਫ਼ਾਨ ਦੇ ਨਾਲ ਬਿਜਲੀ ਅਤੇ ਬਾਰਿਸ਼ ਸਣੇ ਗੜੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

5 ਜੂਨ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। 5 ਜੂਨ ਤੋਂ ਬਾਅਦ ਮੌਸਮ ਖ਼ੁਸ਼ਕ ਰਹਿਣ ਵਾਲਾ ਹੈ ਅਤੇ ਗਰਮੀ ਵਿਚ ਵਾਧਾ ਹੋਵੇਗਾ।

ਉਥੇ ਹੀ ਸੂਬੇ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਇਸ ਸਮੇਂ 33 ਤੋਂ 38 ਡਿਗਰੀ ਦਰਮਿਆਨ ਚੱਲ ਰਿਹਾ ਹੈ।

ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਕਮੀ ਆਈ ਹੈ। ਚੰਡੀਗੜ੍ਹ ਵਿੱਚ 36.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਕਮੀ ਆਈ ਹੈ। ਚੰਡੀਗੜ੍ਹ ਵਿੱਚ 36.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਲੁਧਿਆਣਾ ਵਿੱਚ ਤਾਪਮਾਨ 2.6 ਡਿਗਰੀ ਘਟ ਕੇ ਹੁਣ 35.8 ਡਿਗਰੀ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਤਾਪਮਾਨ 2.9 ਡਿਗਰੀ ਘਟ ਕੇ 35.5 ਡਿਗਰੀ ਹੋ ਗਿਆ ਹੈ ਅਤੇ ਜਲੰਧਰ ਵਿੱਚ 34 ਡਿਗਰੀ ਦਰਜ ਕੀਤਾ ਗਿਆ ਹੈ।

Published by: ਏਬੀਪੀ ਸਾਂਝਾ

ਇਸ ਦੌਰਾਨ ਤੁਹਾਨੂੰ ਸਾਵਧਾਨੀ ਵਰਤਣ ਲਈ ਕਿਹਾ ਜਾਂਦਾ ਹੈ

ਇਸ ਦੌਰਾਨ ਤੁਹਾਨੂੰ ਸਾਵਧਾਨੀ ਵਰਤਣ ਲਈ ਕਿਹਾ ਜਾਂਦਾ ਹੈ