ਪੰਜਾਬ ਵਿਚ ਅੱਜ ਮੌਸਮ ਨੇ ਇਕ ਵਾਰ ਫਿਰ ਤੋਂ ਮਿਜਾਜ਼ ਬਦਲ ਲਿਆ ਹੈ

ਜਲੰਧਰ, ਪਟਿਆਲਾ, ਲੁਧਿਆਮਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ ਮੀਂਹ ਵੀ ਪਿਆ

ਮੌਸਮ ਸੁਹਾਵਣਾ ਹੋਣ ਕਰਕੇ ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ

ਇਸ ਦੇ ਨਾਲ ਹੀ ਲੋਕਾਂ ਵਿੱਚ ਡਰ ਵੀ ਛਾ ਗਿਆ ਹੈ



ਕਿਉਂਕਿ ਪਿਛਲੀ ਵਾਰ ਵੀ ਤੂਫ਼ਾਨ ਕਾਰਨ ਪੰਜਾਬ ਵਿਚ ਬੇਹੱਦ ਤਬਾਹੀ ਹੋਈ ਸੀ



ਉਥੇ ਹੀ ਇਸੇ ਤਰ੍ਹਾਂ ਚੰਡੀਗੜ੍ਹ ਨਾਲ ਲੱਗਦੇ ਖਰੜ ਵਿਚ ਵੀ ਮੌਸਮ ਸੁਹਾਵਣਾ ਹੋ ਗਿਆ ਹੈ



ਖਰੜ ਵਿਚ ਕਾਲੇ ਬੱਦਲ ਛਾਉਣ ਦੇ ਨਾਲ-ਨਾਲ ਤੇਜ਼ ਹਨ੍ਹੇਰੀ-ਝੱਖੜ ਆ ਰਿਹਾ ਹੈ।



ਭਾਰਤੀ ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਵੀ ਮੌਸਮ ਸਬੰਧੀ 'ਯੈਲੋ ਅਲਰਟ' ਜਾਰੀ ਕੀਤਾ ਹੈ



ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ



ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪੰਜਾਬ ਦੇ 12 ਜ਼ਿਲ੍ਹੇ ਅਜਿਹੇ ਹਨ, ਜਿੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

Published by: ਏਬੀਪੀ ਸਾਂਝਾ