ਹਾਲ ਹੀ 'ਚ PSEB ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨੇ ਇਕ ਵਾਰ ਫਿਰ ਤੋਂ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਸਾਲ-2025 ਦੇ ਨਤੀਜਿਆਂ 'ਚ ਇਸ ਵਾਰ ਫਿਰ 2913 ਵਿਦਿਆਰਥੀ ਜਨਰਲ ਪੰਜਾਬੀ ਵਿਸ਼ੇ 'ਚ ਹੀ ਫੇਲ੍ਹ ਹੋ ਗਏ।

ਇਹੀ ਹਾਲ ਚੋਣਵੀਂ ਪੰਜਾਬੀ ਵਿਸ਼ੇ ਦਾ ਵੀ ਰਿਹਾ ਜਿਸ ਵਿਚ 2 ਹਜ਼ਾਰ 77 ਵਿਦਿਆਰਥੀ ਪਾਸ ਹੀ ਨਹੀਂ ਹੋ ਸਕੇ।

ਭਾਵੇਂ ਇਹ ਫੇਲ੍ਹ ਫਸੀਦ ਬਹੁਤ ਘੱਟ ਹੈ ਪਰ ਮਾਤ-ਭਾਸ਼ਾ 'ਚ ਫੇਲ੍ਹ ਹੋ ਜਾਣਾ ਮੌਜੂਦਾ ਸਿੱਖਿਆ ਢਾਂਚੇ ’ਤੇ ਸਵਾਲ ਖੜੇ ਕਰਦਾ ਹੈ।



ਰਿਪੋਰਟ ਦੇ ਅਨੁਸਾਰ ਪੰਜਾਬੀ ਜਨਰਲ ਭਾਸ਼ਾ ਵਾਸਤੇ 2 ਲੱਖ 65 ਹਜ਼ਾਰ 9 ਵਿਦਿਆਰਥੀਆਂ ਨੇ ਪੇਪਰ ਦਿਤਾ ਸੀ ਜਿਨ੍ਹਾਂ ਵਿਚੋਂ 2 ਲੱਖ 61 ਹਜ਼ਾਰ 186 ਹੀ ਪਾਸ ਹੋ ਸਕੇ।

ਹਾਲਾਂਕਿ ਸਾਰੀਆਂ ਭਾਸ਼ਾਵਾਂ ਦੇ ਨਤੀਜਿਆਂ ਦਾ ਹਾਲ ਮੰਦਾ ਹੀ ਰਿਹਾ ਜੋ ਕਿ ਨਹੀਂ ਹੋਣਾ ਚਾਹੀਦਾ।



ਹਮੇਸ਼ਾ ਵਾਂਗ ਅੰਗਰੇਜ਼ੀ ਵਿਸ਼ੇ ਵਿਚ ਵੀ 10 ਹਜ਼ਾਰ 274 ਵਿਦਿਆਰਥੀ ਫੇਲ੍ਹ ਹੋਏ ਹਨ।

ਬੋਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ 2024-25 ਦੇ ਇਮਤਿਹਾਨਾਂ ਵਿਚ 17844 ਵਿਦਿਆਰਥੀਆਂ ਦੀ ਕੰਪਾਰਟਮੈਂਟ ਤੇ 5950 ਨੂੰ ਫੇਲ੍ਹ ਘੋਸ਼ਿਤ ਕੀਤਾ ਗਿਆ ਹੈ।

ਇਨ੍ਹਾਂ 20 ਹਜ਼ਾਰ 2 ਵਿਦਿਆਰਥੀ ਆਰਟਸ ਸਟਰੀਮ ਨਾਲ ਸਬੰਧਤ ਹਨ।



ਇਤਿਹਾਸ ਵਿਸ਼ੇ ਵਿਚ 7891 ਵਿਦਿਆਰਥੀ ਫੇਲ੍ਹ/ਕੰਪਾਰਟਮੈਂਟ ਐਲਾਨੇ ਗਏ ਹਨ