Sukhbir Badal Attacked: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿੱਚ...

Published by: ABP Sanjha

ਹਮਲਾ ਕਰਨ ਵਾਲੇ ਨਿਹੰਗ ਜਸਪਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਹਮਲਾ ਕਰਨ ਦਾ ਹੁਕਮ ਗੁਰੂ ਸਾਹਿਬ ਤੋਂ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਨਾਂਦੇੜ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ...

Published by: ABP Sanjha

ਉਸ ਸਮੇਂ ਉਸਨੂੰ ਹੁਕਮ ਮਿਲਿਆ। ਉਸ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਉਸਦੇ ਸਾਹਮਣੇ ਆਇਆ ਤਾਂ ਉਸਨੇ ਛੁਰਾ ਕੱਢਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ।

Published by: ABP Sanjha

ਦੂਜੇ ਪਾਸੇ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੇ ਹੱਥ ਵਿੱਚ ਸੱਤ ਜਾਂ ਅੱਠ ਟਾਂਕੇ ਨਹੀਂ, ਸਗੋਂ ਲਗਭਗ 150 ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੇ ਹੱਥ ਦੀ ਹੱਡੀ ਵੀ ਫ੍ਰੈਕਚਰ ਹੋਈ ਹੈ।

Published by: ABP Sanjha

ਮਜੀਠੀਆ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਿਖਾਇਆ ਗਿਆ ਹੈ। ਬਿਕਰਮ ਮਜੀਠੀਆ ਨੇ ਕਹਿਣਾ ਹੈ ਕਿ ਜਲਦੀ ਹੀ ਅਕਾਲੀ ਦਲ ਦਾ ਇੱਕ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ...

Published by: ABP Sanjha

ਅਤੇ ਸੁਖਬੀਰ ਬਾਦਲ 'ਤੇ ਹੋ ਰਹੇ ਹਮਲਿਆਂ ਦੀ ਐਨਆਈਏ ਜਾਂਚ ਦੀ ਮੰਗ ਕਰੇਗਾ। ਸੁਖਬੀਰ ਬਾਦਲ 'ਤੇ 13 ਅਗਸਤ ਨੂੰ ਹਮਲਾ ਹੋਇਆ ਸੀ।
ਪੁਲਿਸ ਪੁੱਛਗਿੱਛ ਵਿੱਚ, ਨਿਹੰਗ ਜਸਪਾਲ ਸਿੰਘ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ...

Published by: ABP Sanjha

ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰ ਰਿਹਾ ਸੀ, ਉਦੋਂ ਉਸਨੂੰ ਆਪਣੇ ਅੰਤਰਆਤਮਾ ਤੋਂ ਵਾਹਿਗੂਰੁ ਦਾ ਹੁਕਮ ਮਿਲਿਆ। ਵਾਹਿਗੁਰੂ ਦੇ ਹੁਕਮ ਤੋਂ ਬਾਅਦ ਹੀ ਉਸਨੇ ਇਹ ਕਦਮ ਚੁੱਕਿਆ ਹੈ।

Published by: ABP Sanjha

ਉਸਨੇ ਪੁਲਿਸ ਅਧਿਕਾਰੀਆਂ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਲਗਾਤਾਰ ਵਿਗੜਦੇ ਹਾਲਾਤ ਅਤੇ ਨੌਜਵਾਨਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਨਸ਼ੇ ਦੀ ਲਤ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਅਤੇ ਗੁੱਸੇ ਵਿੱਚ ਸੀ।

Published by: ABP Sanjha

ਇਸ ਲਈ ਉਹ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਜ਼ਿੰਮੇਵਾਰ ਮੰਨਦੇ ਹਨ। ਨਿਹੰਗ ਨੇ ਦੱਸਿਆ ਕਿ ਉਸਨੇ ਇਸ ਹਮਲੇ ਨੂੰ ਕਿਸੇ ਹੋਰ ਦੇ ਪ੍ਰਭਾਵ ਹੇਠ, ਬਾਹਰੀ ਦਬਾਅ ਜਾਂ ਪੈਸੇ ਦੇ ਲਾਲਚ ਵਿੱਚ ਨਹੀਂ ਕੀਤਾ ਹੈ। ਉਸਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।

Published by: ABP Sanjha