ਹੁਣ ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ’ਤੇ ਗੱਲ ਕਰਨ ਵਾਲਿਆਂ ਦੀ ਖੈਰ ਨਹੀਂ ਹੈ।

ਹੁਣ ਸਰਕਾਰ ਵੱਲੋਂ ਵਾਹਨ ਚਲਾਉਂਦੇ ਸਮੇਂ ਗੱਲ ਕਰਨ ’ਤੇ 5 ਹਜ਼ਾਰ ਰੁਪਏ ਦਾ ਚਲਾਨ ਕੱਟਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।



ਸੂਬਾ ਸਰਕਾਰ ਦਾ ਮੰਨਣਾ ਹੈ ਕਿ ਵਾਹਨ ਚਲਾਉਂਦੇ ਸਮੇਂ ਮੋਬਾਇਲ ’ਤੇ ਗੱਲ ਕਰਨ ’ਤੇ ਅਕਸਰ ਹਾਦਸਾ ਹੋਣ ਦੀ ਅਸ਼ੰਕਾ ਬਣੀ ਰਹਿੰਦੀ ਹੈ।

ਕਈ ਵਾਰ ਤਾਂ ਮੋਬਾਇਲ ਵਾਹਨ ਚਾਲਕਾਂ ਲਈ ਵੱਡੇ ਹਾਦਸਿਆਂ ਦਾ ਵੀ ਕਾਰਨ ਬਣ ਜਾਂਦੇ ਹਨ।



ਪਹਿਲਾਂ ਤਾਂ ਨਿਯਮ ਤੋੜਨ ਵਾਲੇ ਵਾਹਨ ਚਾਲਕ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੇ ਅੱਗੇ ਹੱਥ ਜੋੜਦੇ ਨਜ਼ਰ ਆਉਂਦੇ ਸੀ ਪਰ ਜਦੋਂ ਤੋਂ ਈ-ਚਲਾਨ ਸ਼ੁਰੂ ਹੋਇਆ ਹੈ ਹੁਣ ਸਿੱਧੇ ਆਨਲਾਈਨ ਚਲਾਨ ਹੀ ਹੋ ਰਿਹਾ ਹੈ।

ਅਜਿਹੇ ਵਿਚ ਨਿਯਮ ਤੋੜਨ ਵਾਲਿਆਂ ਨੂੰ ਮੋਟਾ ਜੁਰਮਾਨਾ ਹੀ ਅਦਾ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਫਾਇਰ ਬਿਗ੍ਰੇਡ ਐਂਬੂਲੈਂਸ ਅਤੇ ਹੋਰ ਸਰਕਾਰੀ ਗੱਡੀਆਂ ਨੂੰ ਰਸਤੇ ਨਾ ਦੇਣ ’ਤੇ ਦਸ ਤੋਂ 25 ਹਜ਼ਾਰ ਰੁਪਏ ਦਾ ਚਾਲਾਨ ਹੋਵੇਗਾ।



ਹਾਈ ਸਕਿਓਰਟੀ ਨੰਬਰ ਪਲੇਟ ਨਾ ਹੋਣ ’ਤੇ ਪੰਜ ਤੋਂ ਦਸ ਹਜ਼ਾਰ ਤੱਕ ਦਾ ਜੁਰਮਾਨਾ ਹੋਵੇਗਾ।



ਆਨਲਾਈਨ ਚਲਾਨ ਸਮੇਂ ਚਾਲਾਨ ਨਹੀਂ ਭਰਿਆ ਤਾਂ ਅੱਗੇ ਪੈਨਲਟੀ ਵੀ ਹੋਵੇਗੀ।

ਦੂਜੀ ਵਾਰ ਚਲਾਨ ਹੋਣ ’ਤੇ 500 ਰੁਪਏ ਵਾਧੂ ਦੇਣੇ ਹੋਣਗੇ।