Punjab News: ਪੰਜਾਬ ਦੇ ਪ੍ਰਾਪਰਟੀ ਮਾਲਕਾਂ ਲਈ ਅਹਿਮ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ
ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੀ ਇਕ ਸਮੀਖਿਆ ਮੀਟਿੰਗ...

Published by: ABP Sanjha

ਅਸਿਸਟੈਂਟ ਕਮਿਸ਼ਨਰ ਵਿਕ੍ਰਾਂਤ ਵਰਮਾ ਦੇ ਦਫ਼ਤਰ ਵਿਚ ਕੀਤੀ ਗਈ। ਮੀਟਿੰਗ ਵਿਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਿਹਾਇਸ਼ੀ ਮਕਾਨਾਂ ’ਤੇ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਕੇ ਫੀਲਡ ਸਟਾਫ਼ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

Published by: ABP Sanjha

ਮੀਟਿੰਗ ਦੌਰਾਨ ਸ਼ਹਿਰ ਦੀਆਂ ਵੱਡੀਆਂ ਕਮਰਸ਼ੀਅਲ ਬਿਲਡਿੰਗਾਂ ਦੇ ਪ੍ਰਾਪਰਟੀ ਟੈਕਸ ਦੀ ਲਿਖਤੀ ਜਾਣਕਾਰੀ ਫੀਲਡ ਇੰਸਪੈਕਟਰਾਂ ਤੋਂ ਮੰਗੀ ਗਈ...

Published by: ABP Sanjha

ਜਿਨ੍ਹਾਂ ਬਿਲਡਿੰਗਾਂ ਵੱਲੋਂ ਘੱਟ ਪ੍ਰਾਪਰਟੀ ਟੈਕਸ ਅਦਾ ਕੀਤਾ ਜਾ ਰਿਹਾ ਹੈ ਜਾਂ ਗਲਤ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Published by: ABP Sanjha

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਲੱਗਭਗ ਸਾਰੇ ਵੱਡੇ ਕਮਰਸ਼ੀਅਲ ਭਵਨਾਂ ਦੇ ਪ੍ਰਾਪਰਟੀ ਟੈਕਸ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ।

Published by: ABP Sanjha

ਇਹ ਪ੍ਰਕਿਰਿਆ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਅਤੇ ਅਸਿਸਟੈਂਟ ਕਮਿਸ਼ਨਰ ਵਿਕ੍ਰਾਂਤ ਵਰਮਾ ਦੀ ਨਿਗਰਾਨੀ ਵਿਚ ਚੱਲ ਰਹੀ ਹੈ। ਜਿਹੜੇ ਭਵਨਾਂ ਵਿਚ ਕਿਰਾਇਆ ਮੁੱਲ ਘੱਟ ਦਰਸਾਇਆ ਗਿਆ ਹੈ,

Published by: ABP Sanjha

ਉਨ੍ਹਾਂ ਦੀ ਜਾਣਕਾਰੀ ਹਰੇਕ ਦਿਨ ਚੰਡੀਗੜ੍ਹ ਹੈੱਡ ਕੁਆਰਟਰ ਨੂੰ ਭੇਜੀ ਜਾ ਰਹੀ ਹੈ। ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਟੈਕਸ ਡਿਫਾਲਟਰਾਂ ਅਤੇ...

Published by: ABP Sanjha

ਗਲਤ ਜਾਣਕਾਰੀ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਟੈਕਸ ਸੁਪਰਿੰਟੈਂਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ ਸਮੇਤ ਸਾਰੇ ਪ੍ਰਾਪਰਟੀ ਟੈਕਸ ਇੰਸਪੈਕਟਰ ਹਾਜ਼ਰ ਰਹੇ।

Published by: ABP Sanjha