ਪੰਜਾਬ 'ਚ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦਿਨਾਂ 'ਚ ਪੰਜਾਬ 'ਚ ਗਰਮੀ ਦੀ ਲਹਿਰ (ਲੂ) ਦਾ ਜ਼ੋਰ ਰਹੇਗਾ।

ਅੱਜ ਸੂਬੇ 'ਚ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਪਰ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਜ਼ਿਆਦਾ ਹੈ।

ਬਠਿੰਡਾ 'ਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

IMD ਚੰਡੀਗੜ੍ਹ ਅਨੁਸਾਰ, 1 ਮਈ 2025 ਤੱਕ ਪੰਜਾਬ 'ਚ ਲੂ ਦਾ ਅਸਰ ਜਾਰੀ ਰਹੇਗਾ।



1 ਮਈ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ 'ਚ ਗਰਜ-ਚਮਕ, ਬਿਜਲੀ ਗਰਜਣ ਅਤੇ ਤੇਜ਼ ਹਵਾਵਾਂ ਦਾ ਅਲਰਟ ਹੈ।

ਜਦਕਿ ਹੋਰ ਜ਼ਿਲ੍ਹਿਆਂ 'ਚ ਲੂ ਦੀਆਂ ਸਥਿਤੀਆਂ ਦੇਖਣ ਨੂੰ ਮਿਲ ਸਕਦੀਆਂ ਹਨ।



28 ਅਪ੍ਰੈਲ : ਪੰਜਾਬ ਦੇ ਉੱਤਰੀ ਜ਼ਿਲਿਆਂ (ਜਿਵੇਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ) ਵਿੱਚ ਮੌਸਮ ਸਧਾਰਣ ਰਹੇਗਾ, ਜਦੋਂ ਕਿ ਦੱਖਣੀ ਜ਼ਿਲਿਆਂ (ਜਿਵੇਂ ਫ਼ਾਜ਼ਿਲਕਾ, ਬਠਿੰਡਾ, ਫਰੀਦਕੋਟ ਆਦਿ) ਵਿੱਚ ਲੂ ਨੂੰ ਲੈ ਕੇ ਅਲਰਟ ਹੈ।

29 ਅਪ੍ਰੈਲ : ਰਾਜ ਦੇ ਜ਼ਿਆਦਾਤਰ ਹਿੱਸੇ ਵਿੱਚ ਯੈਲੋ ਅਲਰਟ ਰਹੇਗਾ।



30 ਅਪ੍ਰੈਲ : ਚੇਤਾਵਨੀ ਜਾਰੀ ਰਹੇਗੀ ਪਰ ਕੁਝ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਸਥਿਤੀ ਬਿਹਤਰ ਹੋਣ ਦੀ ਸੰਭਾਵਨਾ ਹੈ।

ਸੁਰੱਖਿਆ ਲਈ ਸੁਝਾਅ: ਦੁਪਹਿਰ 12 ਤੋਂ 3 ਵਜੇ ਤੱਕ ਧੁੱਪ ਵਿੱਚ ਜਾਣ ਤੋਂ ਬਚੋ।

ਸੁਰੱਖਿਆ ਲਈ ਸੁਝਾਅ: ਦੁਪਹਿਰ 12 ਤੋਂ 3 ਵਜੇ ਤੱਕ ਧੁੱਪ ਵਿੱਚ ਜਾਣ ਤੋਂ ਬਚੋ।

ਪਾਣੀ ਅਤੇ ORS ਪੀਂਦੇ ਰਹੋ। ਹਲਕੇ ਅਤੇ ਸੁੱਤੀ ਦੇ ਕੱਪੜੇ ਪਹਿਨੋ। ਸਿਰ ਨੂੰ ਟੋਪੀ ਜਾਂ ਰੁਮਾਲ ਨਾਲ ਢੱਕੋ।