ਪੰਜਾਬ ਦੇ ਮਹਿਲਾਵਾਂ ਲਈ ਖੁਸ਼ਖਬਰੀ ਹੈ।

ਪੰਜਾਬ ਦੇ ਮਹਿਲਾਵਾਂ ਲਈ ਖੁਸ਼ਖਬਰੀ ਹੈ।

ਸੂਬਾ ਸਰਕਾਰ ਜਲਦ ਹੀ ਔਰਤਾਂ ਨੂੰ 1100 ਰੁਪਏ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ।



CM ਮਾਨ ਨੇ ਮੋਗਾ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਅਗਲੇ ਬਜਟ ਸੈਸ਼ਨ ਤੋਂ ਔਰਤਾਂ ਨੂੰ ਪੈਸੇ ਦੇਣ ਦਾ ਵਾਅਦਾ ਪੂਰਾ ਕਰਨ ਜਾ ਰਹੀ ਹੈ।



CM ਮਾਨ ਨੇ ਕਿਹਾ ਕਿ ਉਹ ਕੰਮ ਦੇ ਆਧਾਰ 'ਤੇ ਵੋਟਾਂ ਮੰਗਦੇ ਹਨ।

CM ਮਾਨ ਨੇ ਕਿਹਾ ਕਿ ਉਹ ਕੰਮ ਦੇ ਆਧਾਰ 'ਤੇ ਵੋਟਾਂ ਮੰਗਦੇ ਹਨ।

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਦਿੱਲੀ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।

ਔਰਤਾਂ ਨੂੰ 1100 ਰੁਪਏ ਦੇਣ ਦਾ ਵਾਅਦਾ ਵੀ ਅਗਲੇ ਬਜਟ ਤੋਂ ਪੂਰਾ ਹੋਣ ਜਾ ਰਿਹਾ ਹੈ।



ਉਨ੍ਹਾਂ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਔਰਤਾਂ ਨੂੰ 2100 ਰੁਪਏ ਦੇਣ ਦਾ ਐਲਾਨ ਕੀਤਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਮੁਫਤ ਦੀ ਰਿਓੜੀ ਕਿਹਾ ਸੀ ਅਤੇ ਹੁਣ ਭਾਜਪਾ ਖੁਦ ਉਥੇ ਔਰਤਾਂ ਨੂੰ 2500 ਰੁਪਏ ਦੇਣ ਦੀ ਗੱਲ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਵੀ ਗਾਰੰਟੀ ਦਿੰਦੀ ਹੈ, ਉਹ ਉਸ ਨੂੰ ਜ਼ਰੂਰ ਪੂਰਾ ਕਰਦੀ ਹੈ।

ਉਨ੍ਹਾਂ ਨੇ ਕਿਹਾ- ‘ਅਸੀਂ ਬਿਜਲੀ, ਪਾਣੀ, ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ’।

ਜਲਦ ਹੀ ਸੂਬੇ ਦੀਆਂ ਮਹਿਲਾਵਾਂ ਦੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਏਗਾ।