ਪ੍ਰਤਾਪ ਸਿੰਘ ਬਾਜਵਾ ਇੱਕ ਸੀਨੀਅਰ ਕਾਂਗਰਸੀ ਆਗੂ ਹਨ ਜੋ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹਨ। ਉਨ੍ਹਾਂ ਨੇ ਵੱਖ-ਵੱਖ ਪਦਵੀਆਂ ਤੇ ਰਹਿ ਕੇ ਰਾਜ ਦੀ ਸੇਵਾ ਕੀਤੀ ਹੈ।

ਉਨ੍ਹਾਂ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ। ਹੁਣ ਉਹ 68 ਸਾਲ ਦੇ ਹਨ।

ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਬਾਜਵਾ ਵੀ ਰਾਜਨੀਤੀ ਨਾਲ ਸੰਬੰਧ ਰਿਹਾ, ਉਹ ਤਿੰਨ ਵਾਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਰਹੇ।

ਪ੍ਰਤਾਪ ਸਿੰਘ ਬਾਜਵਾ, ਜੋ ਕਿ 1982 ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨਿਯੁਕਤ ਕੀਤੇ ਗਏ।



1992, 2002 ਅਤੇ 2007 ਵਿੱਚ ਕਾਹਨੂਵਾਨ (ਗੁਰਦਾਸਪੁਰ) ਤੋਂ ਵਿਧਾਇਕ ਬਣੇ।

1994-1995: ਪੰਜਾਬ ਸਰਕਾਰ ਵਿੱਚ ਜਾਣਕਾਰੀ ਤੇ ਜਨਸੰਪਰਕ ਰਾਜ ਮੰਤਰੀ ਰਹੇ।



1995-1996: PWD ਅਤੇ ਜਾਣਕਾਰੀ-ਜਨਸੰਪਰਕ ਮੰਤਰੀ ਰਹੇ।

1995-1996: PWD ਅਤੇ ਜਾਣਕਾਰੀ-ਜਨਸੰਪਰਕ ਮੰਤਰੀ ਰਹੇ।

1996-1997: ਨਿਆਂ ਅਤੇ ਜੇਲ ਮੰਤਰੀ ਰਹੇ। 2002-2007: PWD ਅਤੇ ਸਕੂਲ ਸਿੱਖਿਆ ਮੰਤਰੀ ਰਹੇ।

2009-2014: ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਰਹੇ। 2016-2022: ਪੰਜਾਬ ਰਾਜ ਸਭਾ ਦੇ ਮੈਂਬਰ ਰਹੇ।



2022: ਰਾਜ ਸਭਾ ਤੋਂ ਅਸਤੀਫਾ ਦਿੱਤਾ। 2022: ਕਾਦੀਆਂ ਤੋਂ ਵਿਧਾਇਕ ਬਣੇ।

2022: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ।

2022: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ।

ਉਹ ਪੰਜਾਬ ਕਾਂਗਰਸ ਦੇ ਇੱਕ ਮੁੱਖ ਚਿਹਰੇ ਹਨ ਅਤੇ ਰਾਜਨੀਤਿਕ ਤੌਰ 'ਤੇ ਕਾਫੀ ਤਜਰਬੇਕਾਰ ਮੰਨੇ ਜਾਂਦੇ ਹਨ।

ਹਾਲ ਦੇ ਵਿੱਚ ਉਨ੍ਹਾਂ ਨੇ ਇੱਕ ਬਿਆਨ ਦਿੱਤਾ ਸੀ ਜਿਸ ਉਹ ਬੋਲੇ- ਪੰਜਾਬ ਵਿੱਚ 50 ਗ੍ਰੇਨੇਡ ਆਏ ਸੀ, ਜਿਨ੍ਹਾਂ ਵਿੱਚੋਂ 18 ਵਰਤੇ ਜਾ ਚੁੱਕੇ ਹਨ, ਜਦਕਿ 32 ਬਾਕੀ ਹਨ।

ਜਿਸ ਤੋਂ ਬਾਅਦ ਉਨ੍ਹਾਂ ਉੱਤੇ ਕਾਰਵਾਈ ਕਰਦੇ ਹੋਏ FIR ਦਰਜ ਕਰ ਦਿੱਤੀ ਗਈ ਹੈ।