ਅੱਜਕੱਲ੍ਹ ਬਹੁਤ ਸਾਰੀਆਂ ਔਰਤਾਂ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੀਆਂ ਹਨ। ਇਹ ਨਾ ਸਿਰਫ਼ ਉਨ੍ਹਾਂ ਦੀ ਸ਼ਕਲ-ਸੂਰਤ ਨੂੰ ਬਦਲਦਾ ਹੈ, ਸਗੋਂ ਸ਼ੁਗਰ, ਬੀਪੀ, ਦਿਲ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ।

ਹਾਰਮੋਨਲ ਬਦਲਾਅ, ਗਲਤ ਖੁਰਾਕ, ਤਣਾਅ ਤੇ ਘੱਟ ਕਸਰਤ ਇਸ ਦੇ ਮੁੱਖ ਕਾਰਨ ਹਨ।

ਪਰ ਜੇ ਔਰਤਾਂ ਸਹੀ ਆਹਾਰ, ਰੋਜ਼ਾਨਾ ਹਲਕੀ ਕਸਰਤ ਅਤੇ ਤਣਾਅ ਤੋਂ ਦੂਰ ਰਹਿਣ–ਜਿਹੇ ਆਸਾਨ ਤਰੀਕੇ ਅਪਣਾਉਣ, ਤਾਂ ਉਹ ਮੋਟਾਪੇ ਤੋਂ ਬਚ ਸਕਦੀਆਂ ਹਨ ਅਤੇ ਸਿਹਤਮੰਦ ਜੀਵਨ ਜੀਅ ਸਕਦੀਆਂ ਹਨ।

ਗਰਭਾਅਵਸਥਾ, ਮੈਨੋਪੌਜ਼ ਅਤੇ ਪੀ.ਸੀ.ਓ.ਡੀ./ਪੀ.ਸੀ.ਓ.ਐੱਸ. ਵਰਗੀਆਂ ਹਾਰਮੋਨਲ ਗੜਬੜਾਂ ਮੋਟਾਪੇ ਦਾ ਮੁੱਖ ਕਾਰਨ ਬਣ ਸਕਦੀਆਂ ਹਨ।



ਇਹ ਬਦਲਾਅ ਸਰੀਰ ਦੇ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਵਜ਼ਨ ਵੱਧਣਾ ਆਸਾਨ ਹੋ ਜਾਂਦਾ ਹੈ।

ਇਸ ਲਈ ਅਜਿਹੀਆਂ ਹਾਲਤਾਂ 'ਚ ਖੁਰਾਕ ਅਤੇ ਐਕਸਰਸਾਈਜ਼ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।

ਘਰ ਜਾਂ ਦਫ਼ਤਰ ਵਿੱਚ ਲੰਬੇ ਸਮੇਂ ਤੱਕ ਬੈਠੇ ਰਹਿਣ ਕਰਕੇ ਸਰੀਰਕ ਹਲਚਲ ਘੱਟ ਹੋ ਜਾਂਦੀ ਹੈ, ਜੋ ਮੋਟਾਪੇ ਦਾ ਕਾਰਨ ਬਣਦੀ ਹੈ।

ਤਲਿਆ ਭੁੰਨਿਆ, ਜੰਕ ਫੂਡ, ਮਿਠਾਈਆਂ ਅਤੇ ਸੌਫਟ ਡ੍ਰਿੰਕ ਪੀਣ ਦੀ ਆਦਤ ਔਰਤਾਂ ਵਿੱਚ ਵਧੀਕ ਕੈਲੋਰੀ ਬਣਾਉਂਦੀ ਹੈ।

ਘਰੇਲੂ ਤਣਾਅ, ਜ਼ਿੰਮੇਵਾਰੀਆਂ ਅਤੇ ਥੋੜੀ ਨੀਂਦ ਕਾਰਨ ਹਾਰਮੋਨ ਬਿਗੜ ਜਾਂਦੇ ਹਨ ਜੋ ਵਜ਼ਨ ਵਧਾਉਂਦੇ ਹਨ।

ਜੈਨੇਟਿਕ ਕਾਰਨ ਵੀ ਮੋਟਾਪੇ ਦੀ ਵੱਡੀ ਵਜ੍ਹਾ ਹੋ ਸਕਦੇ ਹਨ।

ਜੈਨੇਟਿਕ ਕਾਰਨ ਵੀ ਮੋਟਾਪੇ ਦੀ ਵੱਡੀ ਵਜ੍ਹਾ ਹੋ ਸਕਦੇ ਹਨ।

ਰੋਜ਼ਾਨਾ 30 ਮਿੰਟ ਤਕ ਤੁਰਨ ਜਾਂ ਯੋਗਾ ਕਰਨ ਨਾਲ ਮੋਟਾਪਾ ਘੱਟ ਹੋ ਸਕਦਾ ਹੈ। ਸਬਜ਼ੀਆਂ, ਫਲ ਅਤੇ ਘੱਟ ਚਰਬੀ ਵਾਲੀ ਖੁਰਾਕ ਖਾਣੀ ਚਾਹੀਦੀ ਹੈ।

ਜੇ ਤੁਹਾਨੂੰ ਪੀ.ਸੀ.ਓ.ਡੀ. ਜਾਂ ਥਾਇਰਾਇਡ ਦੀ ਸਮੱਸਿਆ ਹੈ ਤਾਂ ਨਿਯਮਤ ਤੌਰ 'ਤੇ ਮੈਡੀਕਲ ਚੈੱਕਅੱਪ ਕਰਵਾਉਣਾ ਜ਼ਰੂਰੀ ਹੈ।

ਰੋਜ਼ਾਨਾ 7–8 ਘੰਟੇ ਦੀ ਨੀਂਦ ਲੈਣਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਲਾਜ਼ਮੀ ਹੈ।