Mandy Takhar First Wedding Pics: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਸ਼ੇਖਰ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸ ਦੇ ਵਿਆਹ ਫੰਕਸ਼ਨ ਨਾਲ ਜੁੜੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਮੈਂਡੀ ਦੇ ਵਿਆਹ ਤੋਂ ਇਨਸਾਈਡ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਵਿਆਹ ਦੇ ਖਾਸ ਮੌੇਕੇ ਪੰਜਾਬੀ ਅਦਾਕਾਰਾ ਮੈਂਡੀ ਬਿਲਕੁੱਲ ਸਾਦੇ ਅੰਦਾਜ਼ ਵਿੱਚ ਵਿਖਾਈ ਦਿੱਤੀ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਮੈਂਡੀ ਦੇ ਵਿਆਹ ਵਿੱਚ ਕੁਝ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਸ਼ਾਮਲ ਹੋਏ। ਇਸ ਦੌਰਾਨ ਸਿਮਰਨ, ਕਰਮਜੀਤ ਅਨਮੋਲ ਸਣੇ ਨਿਸ਼ਾ ਬਾਨੋ ਨੇ ਵਿਆਹ ਵਿੱਚ ਖੂਬ ਰੌਣਕਾਂ ਲਗਾਈਆਂ। ਦੱਸ ਦਈਏ ਕਿ ਹਾਲ ਹੀ 'ਚ ਮੈਂਡੀ ਦੇ ਹਲਦੀ ਰਸਮ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਛਾਈ ਰਹੀ ਸੀ। ਉਸ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਲਦੀ ਰਸਮ 'ਚ ਮੈਂਡੀ ਪਿਓਰ ਪੰਜਾਬੀ ਲੁੱਕ 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸੀ। ਉਸ ਦਾ ਪਤੀ ਸ਼ਿਖਰ ਉਸ ਦੇ ਪੈਰੀਂ ਝਾਂਜਰਾਂ ਪਹਿਨਾਉਂਦਾ ਨਜ਼ਰ ਆਇਆ ਸੀ। ਫਿਲਹਾਲ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਮੈਂਡੀ ਨੂੰ ਵਧਾਈ ਦੇ ਰਹੇ ਹਨ।