ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਨ੍ਹਾਂ ਨੇ ਹਾਲ ਹੀ 'ਚ ਬੈਕ ਟੂ ਬੈਕ 2 ਸੁਪਰਹਿੱਟ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਪਾਈਆਂ ਹਨ।



ਉਨ੍ਹਾਂ ਨੂੰ ਫਿਲਮ 'ਕਲੀ ਜੋਟਾ' ਤੇ 'ਚੱਲ ਜਿੰਦੀਏ' ਵਿੱਚ ਖੂਬ ਸਾਰਾ ਪਿਆਰ ਮਿਿਲਿਆ।



'ਚੱਲ ਜਿੰਦੀਏ' ਦੀ ਕਾਮਯਾਬੀ ਤੋਂ ਬਾਅਦ ਹੁਣ ਨੀਰੂ ਬਾਜਵਾ ਨੇ ਇਸ ਦੇ ਦੂਜੇ ਭਾਗ ਦਾ ਐਲਾਨ ਕਰ ਦਿੱਤਾ ਹੈ।



ਜੀ ਹਾਂ, 'ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਦਾ ਅਗਲਾ ਭਾਗ ਯਾਨਿ ਕਿ ਸੀਕੁਅਲ ਬਣਨ ਜਾ ਰਿਹਾ ਹੈ।



ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਫਿਲਮ ਦੇ ਰਿਲੀਜ਼ ਹੋਣ ਲਈ ਤੁਹਾਨੂੰ 1 ਸਾਲ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।



ਕਿਉੇਂਕਿ ਇਹ ਫਿਲਮ 15 ਮਾਰਚ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਚੱਲ ਜਿੰਦੀਏ ਫਿਲਮ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ।



ਬਲਕਿ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਲਈ ਹੈ।



ਇਹ ਫਿਲਮ 7 ਅਪ੍ਰੈਲ ਨੂੰ ਰਿਲੀਜ਼ ਹੋਈ ਸੀ।



ਹੁਣ ਤੱਕ ਫਿਲਮ ਨੇ 3.36 ਕਰੋੜ ਦੀ ਕਮਾਈ ਕਰ ਲਈ ਹੈ। ਨੀਰੂ ਬਾਜਵਾ ਨੇ ਪੋਸਟ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਹੈ।