ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਉਨ੍ਹਾਂ ਦੀ ਫਿਲਮ 'ਕਲੀ ਜੋਟਾ' 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਨੀਰੂ ਨੇ ਕਾਲਜ ਗਰਲ ਰਾਬੀਆ ਦਾ ਕਿਰਦਾਰ ਨਿਭਾਇਆ ਹੈ। ਨੀਰੂ ਬਾਜਵਾ ਨੇ ਆਪਣੀ ਕਾਲਜ ਗਰਲ ਲੁੱਕ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦੀਆਂ ਹਾਲੀਆ ਤਸਵੀਰਾਂ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਫਿਲਮ 'ਚ ਨੀਰੂ ਬਾਜਵਾ ਬਿਲਕੁਲ ਹੀ ਵੱਖਰੀ ਲੁੱਕ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਕਾਲਜ ਗਰਲ ਲੁੱਕ ਨੂੰ ਦੇਖ ਕੋਈ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਹ ਤਿੰਨ ਧੀਆਂ ਦੀ ਮਾਂ ਹੈ। ਫਿਲਮ ਦੀ ਸਾਰੀ ਸਟਾਰ ਕਾਸਟ ਵਿੱਚੋਂ ਨੀਰੂ ਨੇ ਸਭ ਤੋਂ ਵੱਧ ਲਾਈਮਲਾਈਟ ਹਾਸਲ ਕੀਤੀ ਹੈ। ਹਾਲ ਹੀ 'ਚ ਨੀਰੂ ਬਾਜਵਾ ਨੇ 'ਦ ਕਪਿਲ ਸ਼ਰਮਾ ਸ਼ੋਅ' 'ਚ ਵੀ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਵੀ ਨਜ਼ਰ ਆਏ ਸੀ। ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਕਲੀ ਜੋਟਾ' 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹੀ ਨੀਰੂ ਨੇ ਆਪਣੀ ਲੁੱਕ ਨਾਲ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ। ਇਸ ਫਿਲਮ ਦੇ ਗਾਣਿਆਂ ਨੂੰ ਖੂਬ ਪਸੰਦ ਕਤਿਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਦਰਸ਼ਕਾਂ ਨੇ ਫਿਲਮ ਦੇ ਟਰੇਲਰ ਨੂੰ ਵੀ ਖੂਬ ਪਿਆਰ ਦਿੱਤਾ ਸੀ। ਦਰਸ਼ਕ ਇਸ ਫਿਲਮ ਦੀ ਰਿਲੀਜ਼ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।