ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਤੇ ਉਸ ਦੇ ਪਤੀ ਗੁਰਬਖਸ਼ ਚਾਹਲ ਦੇ ਟਵਿਟਰ ਅਕਾਊਂਟ ਸਸਪੈਂਡ ਕਰ ਦਿੱਤੇ ਗਏ ਹਨ।



ਜਾਣਕਾਰੀ ਮੁਤਾਬਕ ਗੁਰਬਖਸ਼ ਚਾਹਲ ਨੇ ਟਵਿੱਟਰ 'ਤੇ ਆਪਣੀ ਪਤਨੀ ਨਾਲ ਵਿਆਹ ਦੀ ਪਹਿਲੀ ਐਨੀਵਰਸਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ।



ਇਸ ਤੋਂ ਕੁੱਝ ਦੇਰ ਬਾਅਦ ਹੀ ਟਵਿਟਰ ਨੇ ਇਹ ਕਾਰਵਾਈ ਕਰ ਦਿੱਤੀ।



ਟਵਿਟਰ ਵੱਲੋਂ ਦੋਵਾਂ ਦੇ ਅਕਾਊਂਟਾਂ ਨੂੰ ਸਸਪੈਂਡ ਕਰਨ ਦਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈ।



ਗੁਰਬਖਸ਼ ਸਿੰਘ ਦੀ ਵੈੱਬਸਾਈਟ ਬੀਐਨਐਨ 'ਤੇ ਦੱਸਿਆ ਗਿਆ ਹੈ ਕਿ 'ਜਦੋਂ ਚਾਹਲ ਨੇ ਆਪਣੀ ਪਤਨੀ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਵੀਡੀਓ ਸ਼ੇਅਰ ਕਰ ਪਤਨੀ ਨੂੰ ਵਧਾਈ ਦਿੱਤੀ



ਤਾਂ ਉਸ ਤੋਂ ਕੁੱਝ ਹੀ ਦੇਰ ਬਾਅਦ ਦੋਵਾਂ ਦੇ ਟਵਿਟਰ ਖਾਤਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ।



ਇਹ ਕਾਰਵਾਈ ਕਰਨ ਤੋਂ ਪਹਿਲਾਂ ਟਵਿਟਰ ਨੇ ਨਾ ਤਾਂ ਕੋਈ ਚੇਤਾਵਨੀ ਦਿੱਤੀ ਤੇ ਨਾ ਕੋਈ ਈਮੇਲ ਭੇਜਿਆ।



ਇਸ ਤੋਂ ਬਾਅਦ ਟਵਿਟਰ 'ਤੇ ਚਾਹਲ ਵੱਲੋਂ ਅਕਾਊਂਟ ਸਸਪੈਂਡ ਕਰਨ ਦੀ ਸ਼ਿਕਾਇਤ ਵੀ ਕੀਤੀ ਗਈ, ਜਿਸ ਦਾ ਟਵਿਟਰ ਨੇ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈ।'



ਦੱਸ ਦਈਏ ਕਿ ਰੁਬੀਨਾ ਤੇ ਗੁਰਬਖਸ਼ ਨੇ 7 ਜਨਵਰੀ 2022 ਨੂੰ ਵਿਆਹ ਕੀਤਾ ਸੀ।



ਪਰ ਕੋਵਿਡ ਕਰਕੇ ਰਸਮੀ ਵਿਆਹ 26 ਅਕਤੂਬਰ 2022 ਨੂੰ ਹੋਇਆ।