ਪੰਜਾਬੀ ਫਿਲਮ ਇੰਡਸਟਰੀ 'ਚ ਅਜਿਹੇ ਮੌਕੇ ਬਹੁਤ ਘੱਟ ਰਹੇ ਹਨ, ਜਦੋਂ ਕੋਈ ਵਧੀਆ ਕਹਾਣੀ 'ਤੇ ਫਿਲਮ ਬਣਾਈ ਗਈ ਹੋਵੇ।



ਕਿਉਂਕਿ ਪੰਜਾਬੀ ਸਿਨੇਮਾ ਅਕਸਰ ਹੀ ਹਾਸੇ-ਠੱਠੇ ਵਾਲੀਆਂ ਫਿਲਮਾਂ ਬਣਾਉਂਦਾ ਹੈ,



ਪਰ ਜਦੋਂ ਕਦੇ ਕੋਈ ਵਧੀਆ ਤੇ ਅਲੱਗ ਕਹਾਣੀ 'ਤੇ ਫਿਲਮ ਬਣਾਈ ਜਾਂਦੀ ਹੈ ਤਾਂ ਉਹ ਹਮੇਸ਼ਾ ਹਿੱਟ ਸਾਬਤ ਹੁੰਦੀ ਹੈ। ਅਜਿਹੀਆਂ ਫਿਲਮਾਂ 'ਚੋਂ ਇੱਕ ਹੈ 'ਕਿਸਮਤ'।



'ਕਿਸਮਤ' ਫਿਲਮ 2018 'ਚ ਰਿਲੀਜ਼ ਹੋਈ ਸੀ, ਜਿਸ ਵਿੱਚ ਸਰਗੁਣ ਮਹਿਤਾ ਤੇ ਐਮੀ ਵਿਰਕ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ।



ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ। ਅਲੱਗ ਕਹਾਣੀ ਤੇ ਪਿਆਰ ਦਾ ਵੱਖਰਾ ਕਾਨਸੈਪਟ ਲੋਕਾਂ ਦੇ ਦਿਲਾਂ 'ਚ ਉੱਤਰ ਗਿਆ ਸੀ।



ਇਸ ਤੋਂ ਬਾਅਦ 'ਕਿਸਮਤ 2' ਆਈ, ਜਿਸ ਨੂੰ ਦਰਸ਼ਕਾਂ ਨੇ ਮਿਿਲਿਆ ਜੁਲਿਆ ਰਿਸਪੌਂਸ ਦਿੱਤਾ।



ਇਸ ਤੋਂ ਬਾਅਦ ਹੁਣ 'ਕਿਸਮਤ 3' ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸਰਗੁਣ ਮਹਿਤਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ,



ਜਿਸ ਵਿੱਚ ਉਹ ਐਮੀ ਵਿਰਕ ਦੇ ਨਾਲ ਨਜ਼ਰ ਆ ਰਹੀ ਹੈ। ਇਹ ਵੀਡੀਓ ਕਲਿੱਪ 'ਕਿਸਮਤ 2' ਫਿਲਮ ਦਾ ਹੈ। ਵੀਡੀਓ ਨੂੰ ਸ਼ੇਅ ਕਰਦਿਆਂ ਸਰਗੁਣ ਨੇ ਕੈਪਸ਼ਨ 'ਚ ਲਿਿਖਿਆ ਹੈ 'ਕਿਸਮਤ 3 ਜਲਦ ਹੀ।'



ਫਿਲਮ 'ਚ ਇੱਕ ਵਾਰ ਫਿਰ ਤੋਂ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਨਜ਼ਰ ਆਵੇਗੀ। ਫਿਲਮ ਦੇ ਤੀਜੇ ਭਾਗ 'ਚ ਦੋਵਾਂ ਦੀ ਲਵ ਸਟੋਰੀ ਫਿਰ ਤੋਂ ਅਧੂਰੀ ਰਹੇਗੀ ਜਾਂ ਇਸ ਦੀ ਹੈੱਪੀ ਐਂਡਿੰਗ ਹੋਵੇਗੀ,



ਇਸ ਦਾ ਪਤਾ ਤਾਂ ਫਿਲਮ ਰਿਲੀਜ਼ ਹੋਣ 'ਤੇ ਹੀ ਲੱਗ ਸਕੇਗਾ। ਫਿਲਮ ਦੀ ਰਿਲੀਜ਼ ਬਾਰੇ ਗੱਲ ਕੀਤੀ ਜਾਵੇ ਤਾਂ ਸਰਗੁਣ ਮਹਿਤਾ ਨੇ 'ਜਲਦ ਹੀ' ਲਿਿਖਿਆ ਹੈ।