ਸਰਗੁਣ ਮਹਿਤਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚ ਹੁੰਦੀ ਹੈ।



ਸਰਗੁਣ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਉਹ ਮੁਕਾਮ ਹਾਸਲ ਕੀਤਾ ਹੈ, ਜੋ ਲੋਕ ਸਿਰਫ ਸੁਪਨੇ 'ਚ ਦੇਖਦੇ ਹਨ।



ਪਰ ਕੀ ਤੁਹਾਨੂੰ ਪਤਾ ਹੈ ਕਿ ਸਰਗੁਣ ਨੂੰ ਇਹ ਸਭ ਇੰਨੀਂ ਅਸਾਨੀ ਨਾਲ ਨਹੀਂ ਮਿਲਿਆ ਸੀ। ਉਸ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਖੂਬ ਮੇਹਨਤ ਤੇ ਸੰਘਰਸ਼ ਕੀਤਾ।



ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ। ਟੀਵੀ ਅਭਿਨੇਤਰੀ ਦੇ ਰੂਪ 'ਚ ਉਸ ਦਾ ਕਰੀਅਰ ਜ਼ਿਆਦਾ ਅੱਗੇ ਨਹੀਂ ਵਧ ਸਕਿਆ।



ਉਹ ਟੀਵੀ ਅਭਿਨੇਤਰੀ ਦੇ ਰੂਪ 'ਚ ਕਾਮਯਾਬ ਨਹੀਂ ਹੋਈ, ਇੱਥੋਂ ਤੱਕ ਕਿ ਇੱਕ ਟੀਵੀ ਸੀਰੀਅਲ ਡਾਇਰੈਕਟਰ ਨੇ ਤਾਂ ਉਸ ਨੂੰ ਇਹ ਤੱਕ ਕਹਿ ਦਿੱਤਾ ਸੀ



ਕਿ ਉਹ ਜ਼ਿੰਦਗੀ 'ਚ ਕਦੇ ਵੀ ਐਕਟਿੰਗ ਦੇ ਖੇਤਰ 'ਚ ਨਾਮ ਨਹੀਂ ਕਮਾ ਸਕੇਗੀ। ਪਰ ਸਰਗੁਣ ਨੇ ਆਪਣੀ ਮੇਹਨਤ ਤੇ ਲਗਨ ਨਾਲ ਇਹ ਮੁਕਾਮ ਹਾਸਲ ਕਰ ਹੀ ਲਿਆ।



ਹੁਣ ਸਰਗੁਣ ਮਹਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ, ਜਿਸ ਵਿੱਚ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੇ ਜ਼ਿੰਦਗੀ ਦੀ ਲੜਾਈ ਨੂੰ ਲੜਨ ਦੀ ਗੱਲ ਕਰ ਰਹੀ ਹੈ।



ਤੁਹਾਡੇ ਵਿੱਚੋਂ ਕਿੰਨੇ ਹੀ ਲੋਕ ਹੋਣਗੇ, ਜਿਹੜੇ ਆਪਣੇ ਸੁਪਨਿਆਂ ਦੇ ਪਿੱਛੇ ਭੱਜ ਕੇ ਥੱਕ ਗਏ ਹੋਣੇ ਜਾਂ ਨਿਰਾਸ਼ਾ ਮਹਿਸੂਸ ਕਰ ਰਹੇ ਹੋਣੇ।



ਜੇ ਤੁਹਾਡੇ 'ਤੇ ਵੀ ਇਸ ਤਰ੍ਹਾਂ ਦੇ ਹਾਲਾਤ ਹਨ ਤਾਂ.......



ਇਹ ਵੀਡੀਓ ਤੁਹਾਨੂੰ ਖੂਬ ਪ੍ਰੇਰਨਾ ਦੇ ਸਕਦਾ ਹੈ। ਸੁਣੋ ਸਰਗੁਣ ਮਹਿਤਾ ਦੀਆਂ ਇਹ ਗੱਲਾਂ:



ਜ਼ਿੰਦਗੀ 'ਚ ਹਾਰ ਮੰਨਣ ਤੋਂ ਪਹਿਲਾਂ ਸੁਣ ਲਓ ਸਰਗੁਣ ਮਹਿਤਾ ਦੀਆਂ ਇਹ ਗੱਲਾਂ