ਅੱਜ ਕੱਲ੍ਹ ਮਹਿੰਗਾਈ ਦੇ ਇਸ ਦੌਰ 'ਚ ਹਰ ਕੋਈ ਪਰੇਸ਼ਾਨ ਹੀ ਰਹਿੰਦਾ ਹੈ।



ਖਾਸ ਕਰਕੇ ਮਿਡਲ ਕਲਾਸ ਯਾਨਿ ਮੱਧ ਵਰਗੀ ਪਰਿਵਾਰਾਂ ਦੀ ਇਹੀ ਪ੍ਰੋਬਲਮ ਹੁੰਦੀ ਹੈ।



ਤਨਖਾਹ ਆਉਂਦੇ ਹੀ 2 ਦਿਨਾਂ 'ਚ ਖਰਚ ਵੀ ਹੋ ਜਾਂਦੀ ਹੈ। ਇਸ 'ਚ ਕੋਈ ਕਰ ਵੀ ਕੀ ਸਕਦਾ ਹੈ।



ਅੱਜ ਕੱਲ੍ਹ ਹਰ ਕਿਸੇ ਦੇ ਖਰਚੇ ਉਸ ਦੀ ਆਮਦਨ ਨਾਲੋਂ ਵੱਧ ਹੁੰਦੇ ਹਨ।



ਪਰ ਅਜਿਹੇ 'ਚ ਜੇ ਤੁਹਾਨੂੰ ਕੋਈ ਪੈਸੇ ਬਚਾਉਣ ਦੀ ਵਧੀਆ ਸਲਾਹ ਦੇਵੇ ਤਾਂ?



ਜੀ ਹਾਂ, ਪੰਜਾਬੀ ਗਾਇਕਾ ਅਦਾਕਾਰਾ, ਕਵਿੱਤਰੀ ਤੇ ਵਕੀਲ ਸਤਿੰਦਰ ਸੱਤੀ ਪੈਸੇ ਬਚਾਉਣ ਦੇ ਤਰੀਕੇ ਦੱਸਦੀ ਨਜ਼ਰ ਆ ਰਹੀ ਹੈ।



ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ,



ਜਿਸ ਵਿੱਚ ਅਦਾਕਾਰਾ ਸਭ ਦੇ ਨਾਲ ਸਾਂਝਾ ਕਰ ਰਹੀ ਹੈ



ਕਿ ਆਪਾਂ ਕਿਵੇਂ ਆਪਣੇ ਖਰਚੇ ਘਟਾ ਕੇ ਪੈਸੇ ਬਚਾ ਸਕਦੇ ਹਾਂ।



ਦੇਖੋ ਇਹ ਵੀਡੀਓ: