Sonam Bajwa Bold Look: ਅਦਾਕਾਰਾ ਸੋਨਮ ਬਾਜਵਾ ਪੰਜਾਬੀ ਫਿਲਮਾਂ ਵਿੱਚ ਕਈ ਵਾਰ ਸੂਟਾਂ ਵਿੱਚ ਵੇਖੀ ਜਾਂਦੀ ਹੈ, ਪਰ ਅਸਲ ਜ਼ਿੰਦਗੀ ਦੀ ਗੱਲ਼ ਕਰਿਏ ਤਾਂ ਉਹ ਆਪਣੇ ਬੋਲਡ ਲੁੱਕ ਨਾਲ ਸੋਸ਼ਲ਼ ਮੀਡੀਆ ਦਾ ਤਾਪਮਾਨ ਵਧਾਉਂਦੀ ਹੈ। ਇਸ ਵਾਰ ਵੀ ਸੋਨਮ ਬਾਜਵਾ ਦੇ ਸੋਸ਼ਲ ਮੀਡੀਆ ਉੱਪਰ ਕੁਝ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ। ਜੋ ਕਿ ਹਰ ਪਾਸੇ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਸੋਨਮ ਬਾਜਵਾ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਉਹ ਬਲੈਕ ਕਲਰ ਦੇ ਸ਼ੌਰਟ ਡਰੈੱਸ ਵਿੱਚ ਵਿਖਾਈ ਦੇ ਰਹੀ ਹੈ। ਸੋਨਮ ਦਾ ਇਹ ਲੁੱਕ ਵੇਖ ਪ੍ਰਸ਼ੰਸਕਾ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਸੂਟਾਂ ਤੋਂ ਬਾਅਦ ਸੋਨਮ ਦਾ ਇਹ ਲੁੱਕ ਵੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਿੱਚ ਕਾਮਯਾਬ ਰਿਹਾ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸਾਦਗੀ ਦੇ ਨਾਲ-ਨਾਲ ਸੋਨਮ ਆਪਣਾ ਕਾਤਿਲਾਨਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਈ ਵਾਰ ਦਿਖਾ ਚੁੱਕੀ ਹੈ। ਜਿਸਦੀ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਸਿਤਾਰੇ ਵੀ ਤਾਰੀਫ਼ਾਂ ਕਰਦੇ ਹਨ। ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਨੂੰ ਫਿਲਮ 'ਕੈਰੀ ਆਨ ਜੱਟਾ 3' ਹੈ ਵਿੱਚ ਵੇਖਿਆ ਗਿਆ ਸੀ। ਇਸ ਫਿਲਮ ਵਿੱਚ ਉਹ ਗਿੱਪੀ ਗਰੇਵਾਲ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦਿੱਤੀ। ਇਸ ਤੋਂ ਇਲਾਵਾ ਸੋਨਮ ਬਾਜਵਾ ਫਿਲਮ ਰੰਨਾਂ 'ਚ ਧੰਨਾ ਵਿੱਚ ਕੰਮ ਕਰਦੇ ਹੋਏ ਵਿਖਾਈ ਦੇਵੇਗੀ। ਇਸ ਫਿਲਮ ਵਿੱਚ ਸੋਨਮ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨਾਲ ਸਕ੍ਰੀਨ ਸ਼ੇਅਰ ਕਰੇਗੀ। ਦੱਸ ਦੇਈਏ ਕਿ ਇਸ ਫਿਲਮ ਰੰਨਾਂ 'ਚ ਧੰਨਾ ਤੋਂ ਪਹਿਲਾਂ ਵੀ ਸੋਨਮ, ਦਿਲਜੀਤ ਅਤੇ ਸ਼ਹਿਨਾਜ ਫਿਲਮ ਹੌਸਲਾਂ ਰੱਖ ਵਿੱਚ ਵਿਖਾਈ ਦਿੱਤੇ ਸੀ। ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਸੋਨਮ ਫਿਲਮ ਨਿੱਕਾ ਜੈਲਦਾਰ 4 ਵਿੱਚ ਵੀ ਵਿਖਾਈ ਦੇਵੇਗੀ। ਇਸ ਬਾਰੇ ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਵੱਲੋਂ ਖਾਸ ਪੋਸਟ ਸ਼ੇਅਰ ਕੀਤੀ ਗਈ ਸੀ।