ਸੋਨਮ ਬਾਜਵਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ,



ਜਿਨ੍ਹਾਂ ਨੂੰ ਦੇਖ ਫੈਨਜ਼ ਸੋਨਮ ਦੇ ਹੌਟ ਅੰਦਾਜ਼ ਦੇ ਦੀਵਾਨੇ ਹੋ ਗਏ ਹਨ।



ਫੈਨਜ਼ ਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਕਮੈਂਟ ਕੀਤਾ। ਪਾਣੀ 'ਚ ਅੱਗ ਲਗਾ ਦਿੱਤੀ।



ਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਹਜ਼ਾਰਾਂ ਕਮੈਂਟਸ ਦੇਖਣ ਨੂੰ ਮਿਲ ਰਹੇ ਹਨ।



ਦੱਸ ਦਈਏ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਆਪਣੀ ਖੂਬਸੂਰਤੀ ਤੇ ਟੈਲੇਂਟ ਲਈ ਜਾਣੀ ਜਾਂਦੀ ਹੈ।



ਇਸ ਦੇ ਨਾਲ ਨਾਲ ਅਦਾਕਾਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ।



ਜਦੋਂ ਵੀ ਸੋਨਮ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਸ਼ੇਅਰ ਕਰਦੀ ਹੈ ਤਾਂ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ।



ਸੋਨਮ ਬਾਜਵਾ ਦੀ ਇੰਨੀਂ ਦਿਨੀਂ ਫਿਲਮ 'ਗੋਡੇ ਗੋਡੇ ਚਾਅ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਫਿਲਮ 'ਚ ਉਹ ਦੇਸੀ ਗਰਲ ਰਾਣੀ ਦਾ ਕਿਰਦਾਰ ਨਿਭਾਉਣ ਵਾਲੀ ਹੈ।



ਫਿਲਮ ਦੇ ਸੈੱਟ ਤੋਂ ਵੀ ਸੋਨਮ ਦੀਆਂ ਤਸਵੀਰਾਂ ਤੇ ਵੀਡੀਓਜ਼ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।



ਇਸ ਦੇ ਨਾਲ ਨਾਲ ਸੋਨਮ ਬਾਜਵਾ ਅਕਸ਼ੇ ਕੁਮਾਰ ਨਾਲ ਉੱਤਰੀ ਅਮਰੀਕਾ 'ਚ ਵਰਲਡ ਟੂਰ ਵੀ ਕਰਨ ਜਾ ਰਹੀ ਹੈ