ਸੋਨਮ ਬਾਜਵਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਮਹਿੰਗੀ ਅਭਿਨੇਤਰੀ ਹੈ। ਉਸ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ 'ਤੇ ਵੀ ਸੋਨਮ ਦੀ ਪ੍ਰਸਿੱਧੀ ਕੋਈ ਘੱਟ ਨਹੀਂ ਹੈ। ਉਸ ਨੂੰ ਇੱਕ ਕਰੋੜ ਤੋਂ ਜ਼ਿਆਦਾ ਲੋਕ ਸੋਸ਼ਲ ਮੀਡੀਆ 'ਤੇ ਫਾਲੋ ਕਰਦੇ ਹਨ। ਇਸ ਤੋਂ ਇਲਾਵਾ ਸੋਨਮ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ। ਸੋਨਮ ਦੀ ਹਾਲੀਆ ਸੋਸ਼ਲ ਮੀਡੀਆ ਪੋਸਟ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉਸ ਨੇ ਆਪਣੀ ਬਿਲਕੁਲ ਲੇਟੈਸਟ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਬਲੂ ਯਾਨਿ ਨੀਲੇ ਰੰਗ ਦੀ ਬੇਹੱਦ ਖੂਬਸੂਰਤ ਡਰੈੱਸ 'ਚ ਨਜ਼ਰ ਆ ਰਹੀ ਹੈ। ਉਸ ਨੇ ਆਫ ਸ਼ੋਲਡਰ ਡਰੈੱਸ ਦੇ ਨਾਲ ਚੁੰਨੀ ਵੀ ਕੈਰੀ ਕੀਤੀ ਹੋਈ ਹੈ। ਆਪਣੀ ਇਸ ਲੁੱਕ ਨੂੰ ਉਸ ਨੇ ਘੱਟੋ ਘੱਟ ਮੇਕਅੱਪ ਤੇ ਜਿਊਲਰੀ ਦੇ ਨਾਲ ਪੂਰਾ ਕੀਤਾ ਹੈ। ਸੋਨਮ ਦੀ ਇਸ ਸਾਦਗੀ ਭਰੀ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ। ਫੈਨਜ਼ ਉਸ ਦੀ ਇਸ ਖੂਬਸੂਰਤ ਲੁੱਕ 'ਤੇ ਫਿਦਾ ਹੋ ਰਹੇ ਹਨ।