ਪੰਜਾਬੀ ਅਦਾਕਾਰਾ ਤਾਨੀਆ ਕਿਸੇ ਵੱਖਰੀ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ।



ਉਸ ਨੇ ਹਾਲ ਹੀ 'ਚ ਆਪਣੀਆਂ ਫਿਲਮਾਂ 'ਚ ਦਮਦਾਰ ਐਕਟਿੰਗ ਕਰਕੇ ਇਸ ਦਾ ਸਬੂਤ ਦਿੱਤਾ ਹੈ।



ਇਸ ਦੇ ਨਾਲ ਨਾਲ ਤਾਨੀਆ ਨੂੰ ਉਸ ਦੀ ਖੂਬਸੂਰਤੀ ਤੇ ਕਿਊਟ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ।



ਹਾਲ ਹੀ 'ਚ ਅਦਾਕਾਰਾ ਨੇ ਆਪਣੀ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਾਨੀਆ ਦਾ ਸ਼ਾਹੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।



ਤਾਨੀਆ ਬਿਲਕੁਲ ਕਿਸੇ ਬੇਗਮ ਵਾਂਗ ਸਜੀ ਹੋਈ ਹੈ।



ਉਸ ਨੇ ਪੁਰਾਣੇ ਜ਼ਮਾਨੇ ਵਾਲੀ ਐਥਨਿਕ ਮੁਸਲਿਮ ਲੁੱਕ ਨੂੰ ਕੈਰੀ ਕੀਤਾ ਹੈ। ਇਹ ਲੁੱਕ ਅਦਾਕਾਰਾ 'ਤੇ ਕਾਫੀ ਜੱਚ ਵੀ ਰਹੀ ਹੈ।



ਤਸਵੀਰਾਂ 'ਚ ਤਾਨੀਆ ਲਹਿੰਗਾ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਲਹਿੰਗੇ ਦੇ ਨਾਲ ਹੈਵੀ ਜਿਊਲਰੀ ਕੈਰੀ ਕੀਤੀ ਹੈ।



ਉਸ ਨੇ ਹੈਵੀ ਮੇਕਅੱਪ ਤੇ ਕਰਲੀ ਵਾਲਾਂ ਦੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।



ਉਸ ਦੀਆ ਇਹ ਤਸਵੀਰਾਂ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ।



ਉਹ ਕਮੈਂਟ ਕਰਕੇ ਅਦਾਕਾਰਾ 'ਤੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।