ਅਸੀਂ ਤੁਹਾਨੂੰ ਹਿਮਾਂਸ਼ੀ ਖੁਰਾਣਾ ਨਾਲ ਜੁੜੀ ਇੱਕ ਵੱਡੀ ਅੱਪਡੇਟ ਦੇਣ ਜਾ ਰਹੇ ਹਾਂ।



ਹਿਮਾਂਸ਼ੀ ਜਲਦ ਹੀ ਵਿਆਹ ਦੇ ਬੰਧਨ ;ਚ ਬੱਝ ਸਕਦੀ ਹੈ।



ਹਿਮਾਂਸ਼ੀ ਨੇ ਸਨੈਪਚੈਟ ਸਟੋਰੀ 'ਚ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਫੋਟੋ ਪੋਸਟ ਕੀਤੀ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ, 'ਜਲਦ ਹੀ'।



ਇਸ ਦੇ ਨਾਲ ਹੀ ਉਸ ਨੇ ਲਾਲ ਦਿਲ ਵਾਲੀ ਇਮੋਜੀ ਵੀ ਬਣਾਈ।



ਹਿਮਾਂਸ਼ੀ ਦੀ ਇਸ ਪੋਸਟ ਨੇ ਉਸ ਦੇ ਵਿਆਹ ਦੀਆਂ ਚਰਚਾਵਾਂ ਨੂੰ ਹਵਾ ਦੇ ਦਿੱਤੀ ਹੈ।



ਹਿਮਾਂਸ਼ੀ ਦੀ ਇਸ ਪੋਸਟ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ ਆਸਿਮ ਰਿਆਜ਼ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦੀ ਹੈ।



ਕਾਬਿਲੇਗ਼ੌਰ ਹੈ ਕਿ ਹਿਮਾਂਸ਼ੀ ਖੁਰਾਣਾ 2019 'ਚ ਬਿੱਗ ਬੌਸ 13 'ਚ ਪ੍ਰਤੀਯੋਗੀ ਬਣ ਕੇ ਪਹੁੰਚੀ ਸੀ। ਇੱਥੇ ਹੀ ਉਸ ਦੀ ਮੁਲਾਕਾਤ ਆਸਿਮ ਨਾਲ ਹੋਈ



ਉਦੋਂ ਤੋਂ ਹੀ ਇਹ ਜੋੜਾ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ।



ਇਸ ਜੋੜੇ ਨੂੰ ਡੇਟਿੰਗ ਕਰਦਿਆਂ ਲਗਭਗ 4 ਸਾਲ ਹੋ ਚੁੱਕੇ ਹਨ।



ਹੁਣ ਫੈਨਜ਼ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹਿਮਾਂਸ਼ੀ ਤੇ ਆਸਿਮ ਜਲਦ ਹੀ ਵਿਆਹ ਕਰ ਸਕਦੇ ਹਨ।