ਐਮੀ ਵਿਰਕ ਦਾ ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ।



ਇਸ ਵੀਡੀਓ ਨੂੰ ਨਾ ਸਿਰਫ ਪਸੰਦ ਕੀਤਾ ਜਾ ਰਿਹਾ ਹੈ, ਬਲਕਿ ਇਸ ਨੂੰ ਖੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ।



ਇਸ ਵੀਡੀਓ 'ਚ ਐਮੀ ਦੱਸਦੇ ਹਨ ਕਿ ਹਰ ਘਰ 'ਚ ਧੀਆਂ ਭੈਣਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ।



ਕਿਉਂਕਿ ਘਰ ਵਿੱਚ ਧੀਆਂ ਭੈਣਾਂ ਦੇ ਹੋਣ ਨਾਲ ਮਾਹੌਲ ਪੌਜ਼ਟਿਵ ਬਣਿਆ ਰਹਿੰਦਾ ਹੈ



ਤੇ ਨਾਲ ਹੀ ਬੰਦਾ ਘਰ 'ਚ ਗਾਲਾਂ ਕੱਢਣ ਲੱਗੇ ਜਾਂ ਕਿਸੇ ਨਾਲ ਬੁਰਾ ਵਿਵਹਾਰ ਕਰਨ ਲੱਗੇ 100 ਵਾਰ ਸੋਚਦਾ ਹੈ।



ਇਸ ਦੇ ਨਾਲ ਨਾਲ ਲੜਕੇ ਵੀ ਬਾਹਰ ਕਿਸੇ ਕੁੜੀ ਨੂੰ ਛੇੜਨ ਲੱਗੇ ਇਹ ਸੋਚਦੇ ਹਨ ਕਿ ਮੇਰੇ ਘਰ ਵੀ ਧੀ ਭੈਣ ਹੈ।



ਪਰ ਕੁੱਝ ਬੇਸ਼ਰਮ ਲੋਕ ਵਿੱਚੋਂ ਹੁੰਦੇ ਹਨ ਜੋ ਆਪਣੀਆਂ ਘਰ ਦੀਆਂ ਧੀਆਂ ਨਾਲ ਬੁਰਾ ਵਿਵਹਾਰ ਕਰਦੇ ਹਨ,



ਉਨ੍ਹਾਂ ਬਾਰੇ ਹੁਣ ਕੁੱਝ ਨਹੀਂ ਕਿਹਾ ਜਾ ਸਕਦਾ।



ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ।



ਤੁਸੀਂ ਵੀ ਦੇਖੋ ਇਹ ਵੀਡੀਓ: