ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੇ ਫ਼ੈਨਜ਼ ਲਈ ਖੁਸ਼ਖਬਰੀ ਹੈ।

ਸਿੰਗਰ ਨੇ ਆਪਣੀ ਨਵੀਂ ਐਲਬਮ ‘11:11’ ਦਾ ਐਲਾਨ ਕੀਤਾ ਹੈ।

ਪਰ ਪ੍ਰਸ਼ੰਸਕਾਂ ਨੂੰ ਹਾਲੇ ਇਸ ਐਲਬਮ ਦੀ ਰਿਲੀਜ਼ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਐਲਬਮ ਦਿਲਜੀਤ ਸਾਲ 2023 ‘ਚ ਰਿਲੀਜ਼ ਕਰਨਗੇ।

ਦਿਲਜੀਤ ਨੇ ਐਲਬਮ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਦੇ ਸਾਹਮਣੇ ਸਵਾਲਾਂ ਦੀ ਝੜੀ ਲਗਾ ਦਿੱਤੀ।

ਇੱਕ ਫ਼ੈਨ ਨੇ ਦਿਲਜੀਤ ਨੂੰ ਪੁੱਛਿਆ ਕਿ ਕੀ 11:11 ਕੋਈ ਫ਼ਿਲਮ ਹੈ? ਇਸ ਦੇ ਜਵਾਬ ‘ਚ ਦਿਲਜੀਤ ਨੇ ਕਿਹਾ, “ਨਹੀਂ ਇਹ ਐਲਬਮ ਹੈ।”

ਇੱਕ ਹੋਰ ਫ਼ੈਨ ਨੇ ਪੁੱਛਿਆ ਕਿ ‘11:11’ ਐਲਬਮ ‘ਚ 11 ਗਾਣੇ ਹੋਣਗੇ ਤੇ ਕੀ ਇਹ 11ਵੇਂ ਯਾਨਿ ਨਵੰਬਰ ਮਹੀਨੇ ‘ਚ ਆਊਗੀ? ਇਸ ਦੇ ਜਵਾਬ ‘ਚ ਦਿਲਜੀਤ ਨੇ ਕਿਹਾ, “2023 ਮਹੀਨਾ ਹਾਲੇ ਸੋਚਿਆ ਨੀ।”

ਇਸ ਦੇ ਨਾਲ ਹੀ ਦਿਲਜੀਤ ਨੇ ਇਹ ਵੀ ਇਸ਼ਾਰਾ ਦਿੱਤਾ ਹੈ ਕਿ ਉਹ ਪਿਛਲੀ ਐਲਬਮ ਸ਼ੌਫ਼ਰ ਵਾਂਗ ਇਸ ਐਲਬਮ ਵਿੱਚ ਵੀ ਕੋਲੈਬ ਕਰ ਸਕਦੇ ਹਨ।

ਦਰਅਸਲ, ਦਿਲਜੀਤ ਨੂੰ ਇੱਕ ਫ਼ੈਨ ਨੇ ਪੁੱਛਿਆ ਸੀ ਕਿ ਸ਼ੌਫ਼ਰ ਵਾਂਗ ਇਸ ਐਲਬਮ ਵਿੱਚ ਵੀ ਕੋਲੈਬ ਦੇਖਣ ਨੂੰ ਮਿਲੇਗਾ? ਇਸ ਦੇ ਜਵਾਬ ‘ਚ ਦਿਲਜੀਤ ਨੇ ਕਿਹਾ, “ਕੁਸ਼ ਵੀ ਹੋ ਸਕਦਾ।”

ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਆਪਣੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ‘ਚ ਬਿਜ਼ੀ ਹਨ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ‘ਚ ਮਿਊਜ਼ਿਕ ਕੰਸਰਟ ਕੀਤੇ ਹਨ

ਹੁਣ ਦਿਲਜੀਤ ‘ਬੋਰਨ ਟੂ ਸ਼ਾਈਨ’ ਟੂਰ ਲੈਕੇ ਇੰਡੀਆ ਆ ਰਹੇ ਹਨ। ਇੱਥੇ ਉਨ੍ਹਾਂ ਦਾ ਪਹਿਲਾ ਸ਼ੋਅ ਮੁੰਬਈ ‘ਚ 9 ਦਸੰਬਰ ਨੂੰ ਹੋਵੇਗਾ। ਇਸ ਦੀ ਪ੍ਰਮੋਸ਼ਨ ਦਿਲਜੀਤ ਜ਼ੋਰ-ਸ਼ੋਰ ਨਾਲ ਕਰ ਰਹੇ ਹਨ।