ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਵੀ ਬਾਲੀਵੁੱਡ `ਚ ਆਪਣੇ ਤਜਰਬੇ ਬਾਰੇ ਗੱਲਬਾਤ ਕਰ ਚੁੱਕੇ ਹਨ।

ਆਪਣੇ ਇੱਕ ਇੰਟਰਵਿਊ `ਚ ਗਿੱਪੀ ਗਰੇਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਬਾਲੀਵੁੱਡ `ਚ ਤਜਰਬਾ ਕੋਈ ਬਹੁਤਾ ਵਧੀਆ ਨਹੀਂ ਰਿਹਾ ਹੈ।

ਬਾਲੀਵੁੱਡ `ਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਟੈਲੇਂਟ ਨੂੰ ਉਸ ਤਰ੍ਹਾਂ ਦੀ ਇੱਜ਼ਤ ਤੇ ਕਦਰ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸੀ।

ਗਿੱਪੀ ਗਰੇਵਾਲ ਨੇ ਕਈ ਵਾਰ ਇਸ ਗੱਲ ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ `ਚ ਕਿਹਾ ਸੀ ਕਿ 2012 `ਚ ਆਈ ਫ਼ਿਲਮ `ਕਾਕਟੇਲ` `ਚ ਉਨ੍ਹਾਂ ਦਾ ਗੀਤ ਸੀ, ਜਿਸ ਦਾ ਨਾਂ ਸੀ `ਅੰਗਰੇਜੀ ਬੀਟ`।

ਇਹ ਗੀਤ ਗਿੱਪੀ ਗਰੇਵਾਲ ਤੇ ਹਨੀ ਸਿੰਘ ਦੀ ਅਵਾਜ਼ `ਚ ਰਿਕਾਰਡ ਕੀਤਾ ਗਿਆ ਸੀ। ਫ਼ਿਲਮ `ਚ ਸਭ ਤੋਂ ਜ਼ਿਆਦਾ ਹਿੱਟ ਇਹੀ ਗੀਤ ਰਿਹਾ ਸੀ।

ਗਿੱਪੀ ਨੇ ਅੱਗੇ ਦੱਸਿਆ ਕਿ ਦੀਪਿਕਾ ਪਾਦੂਕੋਣ ਇਸੇ ਗੀਤ ਤੇ ਦੁਨੀਆ ਭਰ ਦੇ ਸ਼ੋਅਜ਼ `ਚ ਡਾਂਸ ਕਰਕੇ ਆਈ, ਪਰ ਕਿਸੇ ਨੇ ਇੱਕ ਵਾਰ ਵੀ ਇਹ ਤੱਕ ਨਹੀਂ ਦੱਸਿਆ ਕਿ ਗਾਣਾ ਗਾਇਆ ਕਿਸ ਕਲਾਕਾਰ ਨੇ ਹੈ।

ਇਸੇ ਸਾਲ ਆਈ ਫ਼ਿਲਮ `ਜੁਗ ਜੁਗ ਜੀਓ` `ਚ ਉਨ੍ਹਾਂ ਦਾ ਗੀਤ `ਨੱਚ ਪੰਜਾਬਣ` ਸੀ। ਉਨ੍ਹਾਂ ਨੂੰ ਮਿਊਜ਼ਿਕ ਡਾਇਰੈਕਟਰ ਤਨਿਸ਼ਕ ਬਾਗਚੀ ਨੇ ਕਾਲ ਕਰ ਗੀਤ ਗਾਉਣ ਦੀ ਰਿਕੁਐਸਟ ਕੀਤੀ ਸੀ

ਜਿਸ ਤੇ ਹਾਮੀ ਭਰਦਿਆਂ ਗਿੱਪੀ ਨੇ ਉਨ੍ਹਾਂ ਨੂੰ ਆਪਣੀ ਅਵਾਜ਼ `ਚ ਗੀਤ ਰਿਕਾਰਡ ਕਰਕੇ ਭੇਜਿਆ ਸੀ।

3 ਮਹੀਨੇ ਬਾਅਦ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ, ਤਾਂ ਗਿੱਪੀ ਨੇ ਮਿਊਜ਼ਿਕ ਡਾਇਰੈਕਟਰ ਤਨਿਸ਼ਕ ਨੂੰ ਪੁੱਛਿਆ ਕਿ ਉਨ੍ਹਾਂ ਦੇ ਗੀਤ ਦਾ ਕੀ ਬਣਿਆ?

ਅੱਗੋਂ ਗਿੱਪੀ ਨੂੰ ਜਵਾਬ ਮਿਲਿਆ ਕਿ ਉਨ੍ਹਾਂ ਦਾ ਗੀਤ ਫ਼ਿਲਮ `ਚ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਹ ਧਰਮਾ ਪ੍ਰੋਡਕਸ਼ਨਜ਼ (ਕਰਨ ਜੌਹਰ ਦੀ ਕੰਪਨੀ) ਦਾ ਹੁਕਮ ਹੈ।