ਪੰਜਾਬੀ ਸਿੰਗਰ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਦਿਨੀਂ ਲਾਈਮਲਾਈਟ 'ਚ ਬਣੀ ਹੋਈ ਹੈ। ਅਦਾਕਾਰਾ ਦੀ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਹੈ। ਨਿਮਰਤ ਦੇ ਮੁਤਾਬਕ ਇਹ ਫਿਲਮ ਨਾਲ ਉਸ ਦਾ ਦਿਲਜੀਤ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋਇਆ ਹੈ। ਇਸ ਦੇ ਨਾਲ ਨਾਲ ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੀ ਹੈ। ਨਿਮਰਤ ਖਹਿਰਾ ਨੇ ਹਾਲ ਹੀ 'ਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਹਰ ਕੋਈ ਨਿੰਮੋ ਦੀ ਸਾਦਗੀ ਤੇ ਖੂਬਸੂਰਤੀ ਦਾ ਦੀਵਾਨਾ ਹੋ ਰਿਹਾ ਹੈ। ਫਲੋਰਲ ਪ੍ਰਿੰਟਡ ਸੂਟ, ਹਰੀ ਚੂੜੀਆਂ, ਵੱਡੇ ਝੁਮਕੇ ਤੇ ਮਿਨੀਮਲ ਮੇਕਅੱਪ 'ਚ ਨਿਮਰਤ ਕਮਾਲ ਦੀ ਲੱਗ ਰਹੀ ਹੈ। ਇਸ ਲੁੱਕ ਨੂੰ ਨਿਮਰਤ ਨੇ ਕਰਲੀ ਵਾਲਾਂ ਤੇ ਲੰਬੀ ਗੁੱਤ ਨਾਲ ਕੰਪਲੀਟ ਕੀਤਾ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ਜੋੜੀ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਫਿਲਮ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ।