Pakistan opened the floodgates for the flood victims of Punjab: ਪੰਜਾਬ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।



ਇਸ ਦੌਰਾਨ ਜਾਨ ਮਾਲ ਦੇ ਨੁਕਸਾਨ ਦੇ ਨਾਲ-ਨਾਲ ਕਈ ਲੋਕ ਘਰ ਤੋਂ ਬੇਘਰ ਹੋ ਗਏ।



ਦੱਸ ਦੇਈਏ ਕਿ ਇਸ ਵਾਰ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ। ਉੱਥੇ ਹੀ ਪੰਜਾਬ ਦੇ ਹਾਲਾਤ ਦੇਖਦੇ ਹੋਏ ਪਾਕਿਸਤਾਨ ਨੇ ਮਦਦ ਦਾ ਹੱਥ ਵਧਾਇਆ ਹੈ।



ਦਰਅਸਲ, ਪੰਜਾਬ ਵਿੱਚ ਆਏ ਹੜ੍ਹ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ। ਇਸ ਕਾਰਨ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਨੂੰ ਰਾਹਤ ਮਿਲੀ ਹੈ।



ਇਸ ਨਾਲ ਪਾਕਿਸਤਾਨ ਨੇ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਜਿਸ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।



ਇਸ ਦੌਰਾਨ ਪੰਜਾਬੀ ਗਾਇਕ ਭੁਪਿੰਦਰ ਗਿੱਲ ਦੀ ਪਤਨੀ ਗੁਰਜੀਤ ਸਿੱਧੂ ਗਿੱਲ ਨੇ ਪਾਕਿਸਤਾਨ ਦੇ ਇਸ ਚੰਗੇ ਕੰਮ ਦੀ ਤਾਰੀਫ਼ ਕੀਤਾ ਹੈ।



ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਧੰਨਵਾਦ... ਇਸਦੇ ਨਾਲ ਹੀ ਕਿਹਾ ਪਾਕਿਸਤਾਨ ਨੇ ਇੱਕ ਚੰਗਾ ਗੁਆਂਢੀ ਹੋਣ ਦਾ ਫਰਜ਼ ਅਦਾ ਕਰ ਦਿੱਤਾ।



ਭਰਾ ਭਾਵੇ ਲੱਖ ਸ਼ਰੀਕ ਬਣ ਜਾਣ... ਪਰ ਔਖੇ ਵੇਲੇ ਬਾਹਵਾਂ ਗਲ੍ਹ ਨੂੰ ਆ ਹੀ ਜਾਂਦੀਆਂ ਹਨ...ਪੰਜਾਬ ਨੂੰ ਬਚਾਉਣ ਲਈ ਆਪਣੇ ਪਾਸੇ 10 ਫਲੱਡ ਗੇਟ ਖੋਲ੍ਹ ਦਿੱਤੇ... ਚੰਗੇ ਕੰਮ ਦੀ ਤਾਰੀਫ਼ ਤਾ ਕਰਨੀ ਬਣਦੀ ਏ...



ਪ੍ਰਸ਼ਾਸਨ ਨੇ ਹੜ੍ਹ ਦੀ ਸਥਿਤੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। ਮੋਹਾਲੀ ਲਈ ਮਨਦੀਪ ਸਿੰਘ ਨੂੰ 0172-229505, 73476-61642, ਖਰੜ ਲਈ ਸਰਬਜੀਤ ਸਿੰਘ ਨੂੰ 0160-2280853, 96642-34000 ਤੇ



ਡੇਰਾ ਬੱਸੀ ਲਈ ਸਰਵਜੀਤ ਸਿੰਘ ਨੂੰ 01762-283224, 98550-25446 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।