Diljit Dosanjh Ghost Album Look: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਇਸ ਵਿਚਾਲੇ ਗਾਇਕ ਵੱਲੋਂ ਵੱਡਾ ਧਮਾਕਾ ਕੀਤਾ ਗਿਆ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਉੱਪਰ ਕਈ ਬੋਲਡ ਅੰਦਾਜ਼ ਵਾਲਿਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਦਿਲਜੀਤ ਇੱਕ ਲੜਕੀ ਨਾਲ ਰੋਮਾਂਟਿਕ ਅੰਦਾਜ਼ ਵਿੱਚ ਵਿਖਾਈ ਦੇ ਰਹੇ ਹਨ। ਸ਼ਾਇਦ ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਦਿਲਜੀਤ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਹੋਵੇਗਾ। ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਜਿੱਥੇ ਕੁਝ ਪ੍ਰਸ਼ੰਸਕਾਂ ਵੱਲੋਂ ਖੁਸ਼ੀ ਜਤਾਈ ਜਾ ਰਹੀ ਹੈ। ਉੱਥੇ ਹੀ ਕਈ ਯੂਜ਼ਰਸ ਵੱਲ਼ੋਂ ਸਵਾਲ ਵੀ ਚੁੱਕੇ ਜਾ ਰਹੇ ਹਨ। ਕੋਚੈਲਾ ਗੁਰੂ ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਦਿਲਜੀਤ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਉਹ ਇਹ ਤਾਂ ਇਮਰਾਨ ਦੀ ਆਤਮਾ ਆ ਗਈ ਲੱਗਦਾ ਦਿਲਜੀਤ ਵਿੱਚ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਦਿਲਜੀਤ ਦੇ ਬੋਲਡ ਅੰਦਾਜ਼ ਨੂੰ ਵੇਖ ਲਿਖਿਆ, ਕੰਟਰੋਲ ਭਾਜੀ ਕੰਟਰੋਲ... ਜਦਕਿ ਇੱਕ ਹੋਰ ਨੇ ਕਿਹਾ ਕਿਤੇ ਇਹ ਅਡਲਟ ਐਲਬਮ ਤਾਂ ਨਹੀਂ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਘੋਸਟ 29 ਸਤੰਬਰ ਯਾਨਿ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਵਿੱਚ ਕਰੀਬ 21 ਗਾਣੇ ਹਨ। ਜਿਨ੍ਹਾਂ ਦੀ ਲਿਸਟ ਗਾਇਕ ਵੱਲੋਂ ਪਹਿਲਾਂ ਹੀ ਸ਼ੇਅਰ ਕੀਤੀ ਜਾ ਚੁੱਕੀ ਹੈ। ਦਿਲਜੀਤ ਐਲਬਮ ਘੋਸਟ ਤੋਂ ਇਲਾਵਾ ਜਲਦ ਹੀ ਆਪਣੀ ਕੌਲੈਬ ਦਾ ਵੀ ਐਲਾਨ ਕਰ ਸਕਦੇ ਹਨ। ਇਸਦੀ ਜਾਣਕਾਰੀ ਕਲਾਕਾਰ ਨੇ ਖੁਦ ਪ੍ਰਸ਼ੰਸਕਾਂ ਨੂੰ ਦਿੱਤੀ ਸੀ।