ਪੰਜਾਬੀ ਸਿੰਗਰ ਗਿੱਪੀ ਗਰੇਵਾਲ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਿੱਪੀ ਨੇ 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੂਰੀ ਫਿਲਮ ਦੀ ਟੀਮ ਨਾਲ ਜਸ਼ਨ ਵੀ ਮਨਾਇਆ ਸੀ। ਜਿਸ ਦੀਆ ਤਸਵੀਰਾਂ ਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਕਲਾਕਾਰ ਫਿਰ ਤੋਂ ਸੁਰਖੀਆਂ ਵਿੱਚ ਹੈ, ਪਰ ਇਸ ਦੀ ਵਜ੍ਹਾ ਇਸ ਵਾਰ ਕੁੱਝ ਹੋਰ ਹੈ। ਦਰਅਸਲ, ਗਿੱਪੀ ਗਰੇਵਾਲ ਨੇ ਆਪਣੀ ਔਡੇਮਾਰਸ ਪੀਗੇ ਬ੍ਰਾਂਡ ਦੀ ਘੜੀ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਦੀ ਕੀਮਤ 1 ਜਾਂ 2 ਲੱਖ ਨਹੀਂ ਬਲਕਿ ਪੂਰੇ 96 ਲੱਖ ਰੁਪਏ ਹੈ। ਗਿੱਪੀ ਗਰੇਵਾਲ ਆਪਣੀ ਇਸ ਘੜੀ ਦੀ ਵਜ੍ਹਾ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦਈਏ ਕਿ ਗਿੱਪੀ ਪਹਿਲਾਂ ਆਪਣੀ ਘੜੀ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਮਹਿੰਗੀ ਘੜੀ ਨੂੰ ਫਲਾਂਟ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਗਿੱਪੀ ਨੇ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਗਿੱਪੀ ਲਈ ਇਹ ਸਾਲ 2023 ਵੀ ਕਾਫੀ ਖਾਸ ਹੋਣ ਵਾਲਾ ਹੈ। ਕਿਉਂਕਿ ਇਸ ਸਾਲ ਗਿੱਪੀ ਗਰੇਵਾਲ ਦੀਆਂ 3-4 ਫਿਲਮਾਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਗਿੱਪੀ ਇਸੇ ਸਾਲ 'ਆਊਟਲਾਅ' ਵੈੱਬ ਸੀਰੀਜ਼ ਨਾਲ ਓਟੀਟੀ ਡੈਬਿਊ ਵੀ ਕਰਨ ਜਾ ਰਹੇ ਹਨ।