Gurdas Maan grandson: ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬੀਆਂ ਦੀ ਸ਼ਾਨ ਹਨ। ਜੋ ਆਪਣੀ ਸੁੱਚੀ ਅਤੇ ਉੱਚੀ ਗਾਇਕੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਦੱਸ ਦੇਈਏ ਕਿ ਮਾਨ ਸਾਬ੍ਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ਼ ਮੀਡੀਆ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ, ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਪਰ ਅਸੀ ਤੁਹਾਨੂੰ ਉਨ੍ਹਾਂ ਦੇ ਪੋਤਰੇ ਦੀ ਖਾਸ ਝਲਕ ਦਿਖਾਉਣ ਜਾ ਰਹੇ ਹਾਂ... ਦਰਅਸਲ, ਗੁਰਦਾਸ ਮਾਨ (Gurdas Maan) ਦੇ ਘਰ 23 ਫਰਵਰੀ 2023 ਨੂੰ ਪੋਤਰੇ (Grand Son)ਨੇ ਜਨਮ ਲਿਆ ਸੀ । ਪਰ ਪਰਿਵਾਰ ਦੇ ਵੱਲੋਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ। ਪਰ ਇਸ ਵਿਚਾਲੇ ਗੁਰਦਾਸ ਮਾਨ ਦੀ ਨੂੰਹ ਅਤੇ ਅਦਾਕਾਰਾ ਸਿਮਰਨ ਕੌਰ (Simran Kaur Mundi) ਮੁੰਡੀ ਨੇ ਆਪਣੇ ਪਤੀ ਅਤੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਤਸਵੀਰ ‘ਚ ਸਿਮਰਨ ਮੁੰਡੀ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਵਿਖਾਇਆ। ਜਦਕਿ ਦੋਵੇਂ ਗੁਰਿਕ ਮਾਨ ਅਤੇ ਸਿਮਰਨ ਆਪਣੇ ਪੁੱਤਰ ਨੂੰ ਬੱਚਿਆਂ ਵਾਲੀ ਟਰਾਲੀ ਬਿਠਾ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ। ਸਿਮਰਨ ਕੌਰ ਮੁੰਡੀ ਅਤੇ ਗੁਰਿਕ ਮਾਨ ਵੱਲੋਂ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਗੁਰਿਕ ਅਤੇ ਸਿਮਰਨ ਦਾ ਵਿਆਹ 31 ਜਨਵਰੀ 2020 ਵਿੱਚ ਹੋੋਇਆ ਸੀ। ਇਸ ਵਿਆਹ ਵਿੱਚ ਇੰਡਸਟਰੀ ਦੇ ਕੁਝ ਸਿਤਾਰੇ ਸ਼ਾਮਿਲ ਹੋਏ ਸੀ। ਦਰਅਸਲ, ਸਾਲ 2020 ਕੋਰੋਨਾ ਵਾਇਰਸ ਦੇ ਚੱਲਦੇ ਉਨ੍ਹਾਂ ਦੇੇ ਵਿਆਹ ਵਿੱਚ ਕੁਝ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ ਸੀ।