Punjabi Singer Inderjit Nikku Bageshwar Dham: ਪੰਜਾਬੀ ਗਾਇਕ ਇੰਦਰਜੀਤ ਨਿੱਕੂ (Inderjit Nikku) ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ।



ਹਾਲਾਂਕਿ ਸਫਲਤਾਂ ਦੇ ਵਿਚਾਲੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਵਿੱਚੋਂ ਵੀ ਨਿਕਲਾ ਪਿਆ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਸਾਲ 2022 ਇੰਦਰਜੀਤ ਨਿੱਕੂ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਦੌਰ ਨਿਕਲਿਆ।



ਦਰਅਸਲ, ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋਇਆ ਸੀ। ਜਿਸ ਵਿੱਚ ਉਹ ਬਾਬਾ ਬਾਗੇਸ਼ਵਰ ਧਾਮ ਪਹੁੰਚ ਆਪਣੇ ਦੁੱਖ ਬਿਆਨ ਕਰਦੇ ਹੋਏ ਦਿਖਾਈ ਦਿੱਤੇ ਸੀ।



ਹਾਲਾਂਕਿ ਇਸ ਵੀਡੀਓ ਦੇ ਵਾਈਰਲ ਹੁੰਦੇ ਹੀ ਲੋਕਾਂ ਵੱਲੋਂ ਉਨ੍ਹਾਂ ਨੂੰ ਟ੍ਰੋਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ। ਲੰਬੇ ਸਮੇਂ ਬਾਅਦ ਹੁਣ ਪੰਜਾਬੀ ਗਾਇਕ ਨਿੱਕੂ ਨੇ ਇੱਕ ਨਵੀਂ ਪੋਸਟ ਸਾਂਝੀ ਕਰਦੇ ਹੋਏ ਟ੍ਰੋਲ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।



ਦਰਅਸਲ, ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੈਂ ਆਪਣੇ ਸਿੱਖ ਧਰਮ ਦਾ ਹਮੇਸ਼ਾ ਸਤਿਕਾਰ ਕੀਤਾ ਤੇ ਕਰਦਾ ਰਹੂ...



ਮੇਰੇ ਲਈ ਸਭ ਤੋਂ ਵੱਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਮੇਰੇ ਗੁਰੂ ਸਾਹਿਬਾਨ ਤੇ ਸਿੱਖ ਧਰਮ ਹੈ ਆ... ਬਹੁਤ ਹਿੰਦੂ ਭੈਣ-ਭਰਾ ਕਹਿੰਦੇ ਸੀ... ਤੁਸੀ ਸਿਰਫ਼ ਕਹਿੰਦੇ ਓ ਕਿ ਮੈਂ ਸਭ ਧਰਮ ਦਾ ਸਤਿਕਾਰ ਕਰਦਾ,



ਫਿਰ ਬਾਗੇਸ਼ਵਰ ਧਾਮ ਤੇ ਜਾ ਕੇ ਇੱਕ ਵਾਰ ਧੰਨਵਾਦ ਨਈ ਕੀਤਾ... ਮੈਂ ਉੱਥੇ ਜਾ ਕੇ ਵੀ ਬੋਲੇ ਸੋ ਜੈਕਾਰਿਆਂ ਦੇ ਨਾਲ-ਨਾਲ ਮੇਰੇ ਗੁਰੂ ਸਾਹਿਬਾਨ ਦੇ ਗੁਣ ਵੀ ਗਾਏ...



ਹੁਣ ਤੁਸੀ ਦੱਸੋ ਜਿਹੜੇ ਵੀ ਇਨਸਾਨ ਸਾਡੇ ਗੁਰੂ ਸਾਹਿਬਾਨ ਦੇ ਗੁਣ ਗਾਉਂਦੇ ਤੇ ਸਤਿਕਾਰ ਕਰਦੇ, ਉਹਦਾ ਸਤਿਕਾਰ ਕਰਨਾ ਗਲਤ ਆ ਜਾਂ ਸਹੀ...??



ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਹਾਲਾਂਕਿ ਪ੍ਰਸ਼ੰਸਕਾਂ ਨੂੰ ਇੰਦਰਜੀਤ ਨਿੱਕੂ ਦਾ ਬਾਗੇਸ਼ਵਰ ਧਾਮ ਜਾਣਾ ਪਸੰਦ ਨਹੀਂ ਆਇਆ।



ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਗੱਲ ਸੁਣ ਭਰਾ ਸਾਡੀ ਕਿਸੇ ਹਿੰਦੂ ਧਰਮ ਨਾਲ ਜਾ ਕਿਸੇ ਹੋਰ ਧਰਮ ਨਾਲ ਵੀ ਕੋਈ ਨਫਰਤ ਜਾ ਵਿਰੋਧ ਨਹੀ, ਪਰ ਆ ਪਖੰਡੀ ਨਾਲ ਸਾਡਾ ਸਿੱਖਾ ਦਾ ਕੋਈ ਵਾਸਤਾ ਨਹੀ।