ਇੰਦਰਜੀਤ ਨਿੱਕੂ ਦਾ ਨਵਾਂ ਗਾਣਾ 'ਨਫਰਤ' ਅੱਜ ਯਾਨਿ 29 ਜੁਲਾਈ ਨੂੰ ਰਿਲੀਜ਼ ਹੋ ਗਿਆ ਹੈ। ਜਿਸ ਦੇ ਬੋਲ ਬੇਹੱਦ ਤਿੱਖੇ ਹਨ। ਗਾਣੇ 'ਚ ਨਿੱਕੂ ਨੇ ਆਪਣੀਆਂ ਨਿੱਜੀ ਭਾਵਨਾਵਾਂ ਵਿਅਕਤ ਕੀਤੀਆਂ ਹਨ। ਗਾਣੇ 'ਚ ਨਿੱਕੂ ਬੋਲਦੇ ਹਨ ਕਿ ਉਨ੍ਹਾਂ ਨੇ ਸੰਗਤਾਂ ਤੋਂ ਮੁਆਫੀ ਮੰਗ ਲਈ ਹੈ, ਫਿਰ ਵੀ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਨਫਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਨਿੱਕੂ ਨੇ ਇਹ ਵੀ ਕਿਹਾ ਕਿ ਉਹ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਇੰਦਰਜੀਤ ਨਿੱਕੂ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਉਹ ਹਾਲ ਹਾਲ ਹੀ 'ਚ ਦੂਜੀ ਵਾਰ ਬਾਬਾ ਬਾਗੇਸ਼ਵਰ ਦੇ ਡੇਰੇ 'ਤੇ ਨਜ਼ਰ ਆਏ ਸੀ। ਉਸ ਤੋਂ ਬਾਅਦ ਗਾਇਕ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜਿਸ ਤੋਂ ਬਾਅਦ ਨਿੱਕੂ ਨੇ ਆਪਣੀ ਸਫਾਈ ਪੇਸ਼ ਕਰਦਿਆਂ ਗਾਣਾ 'ਸਟਿੱਲ ਆਈ ਰਾਈਜ਼' ਰਿਲੀਜ਼ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਸੰਗਤਾਂ ਤੋਂ ਮੁਆਫੀ ਵੀ ਮੰਗੀ ਸੀ। ਪਰ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਨਹੀਂ ਛੱਡਿਆ। ਇਸ ਤੋਂ ਬਾਅਦ ਹੁਣ ਨਿੱਕੂ ਨੇ ਫਿਰ ਤੋਂ ਲੋਕਾਂ ਦੀ 'ਨਫਰਤ' ਦਾ ਜਵਾਬ ਨਵੇਂ ਗਾਣੇ ਰਾਹੀਂ ਦਿੱਤਾ ਹੈ। ਦੇਖੋ ਨਿੱਕੂ ਦੀ ਇਹ ਵੀਡੀਓ: