Jasmine Sandlas Trolled For New EP RUDE: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਆਪਣੇ ਵੱਖਰੇ ਅੰਦਾਜ਼ ਅਤੇ ਸੋਸ਼ਲ ਮੀਡੀਆ ਉੱਪਰ ਲਗਾਤਾਰ ਵੱਖ-ਵੱਖ ਪੋਸਟਾਂ ਸ਼ੇਅਰ ਕਰ ਧਮਾਕਾ ਕਰ ਰਹੀ ਹੈ।



ਦੱਸ ਦੇਈਏ ਕਿ ਜੈਸਮੀਨ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ।



ਉਹ ਆਪਣੇ ਫੈਨਜ਼ ਨਾਲ ਅਕਸਰ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰਦੀ ਰਹਿੰਦੀ ਹੈ। ਫਿਲਹਾਲ ਜੈਸਮੀਨ ਆਪਣੀ ਈਪੀ ਰੂਡ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।



ਜਿੱਥੇ ਕੁਝ ਪ੍ਰਸ਼ੰਸਕਾਂ ਨੂੰ ਜੈਸਮੀਨ ਦੇ ਗੀਤ ਪਸੰਦ ਆ ਰਹੇ ਹਨ, ਉੱਥੇ ਹੀ ਕਈ ਬੁਰੀ ਤਰ੍ਹਾਂ ਗੁੱਸੇ ਨਾਲ ਭੜਕ ਰਹੇ ਹਨ।



ਦਰਅਸਲ, ਜੈਸਮੀਨ ਨੇ ਆਪਣੀ ਈਪੀ ਦੇ ਗੀਤ ਇੰਟਰੋ ਵਿੱਚ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ।



ਜੈਸਮੀਨ ਦੇ ਗੀਤਾਂ ਵਿੱਚ ਅਜਿਹੇ ਸ਼ਬਦਾਂ ਨੂੰ ਸੁਣ ਪ੍ਰਸ਼ੰਸਕ ਗੁੱਸੇ ਵਿੱਚ ਆ ਗਏ ਹਨ।



ਤੁਸੀ ਵੀ ਸੁਣੋ ਆਖਿਰ ਪ੍ਰਸ਼ੰਸਕ ਜੈਸਮੀਨ ਦੀ ਈਪੀ ਰੂਡ ਦੇ ਗੀਤ ਇੰਟਰੋ ਵਿੱਚ ਕਿਨ੍ਹਾਂ ਸ਼ਬਦਾਂ ਉੱਪਰ ਭੜਕ ਰਹੇ ਹਨ...



ਗਾਇਕਾ ਦੀ ਇਸ ਵੀਡੀਓ ਉੱਪਰ ਯੂਜ਼ਰਸ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਿਰਪਾ ਕਰਕੇ ਆਪਣੀ ਭਾਸ਼ਾ ਦਾ ਧਿਆਨ ਰੱਖੋ...



ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਬਹੁਤ ਵਿਗੜ ਗਈ ਏ ਤੂੰ... ਤੀਜੇ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸ਼ਰਮ ਕਰ ਬੀਬਾ...



ਦੱਸ ਦੇਈਏ ਕਿ ਜੈਸਮੀਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਈਪੀ ਦਾ ਤੋਹਫ਼ਾ ਤਾਂ ਦੇ ਦਿੱਤਾ ਪਰ ਉਸਦੇ ਸ਼ਬਦਾਂ ਨੇ ਸਾਰੀ ਗੱਲ ਵਿਗਾੜ ਦਿੱਤੀ।