ਪੰਜਾਬੀ ਸਿੰਗਰ ਕਾਕਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਕਾਕੇ ਨੇ ਫਿਲਮੀ ਦੁਨੀਆ 'ਚ ਕਦਮ ਰੱਖਣ ਦਾ ਐਲਾਨ ਕੀਤਾ ਹੈ।



ਕਾਕਾ ਜਲਦ ਹੀ 'ਵਾਈਟ ਪੰਜਾਬ' ਨਾਮ ਦੀ ਫਿਲਮ 'ਚ ਐਕਟਿੰਗ ਕਰਦਾ ਨਜ਼ਰ ਆਉਣ ਵਾਲਾ ਹੈ। ਇਹ ਫਿਲਮ ਗੈਂਗਸਟਰਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੋਣ ਵਾਲੀ ਹੈ।



ਇਸ ਦੇ ਨਾਲ ਹੀ ਅੱਜ ਕੱਲ ਕਾਕੇ ਦਾ ਗਾਣਾ 'ਸ਼ੇਪ' ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।



ਇਹ ਗਾਣਾ ਇੰਸਟਾ 'ਤੇ ਟਰੈਂਡ ਕਰ ਰਿਹਾ ਹੈ ਅਤੇ ਹੁਣ ਤੱਕ ਇਸ ਗਾਣੇ 'ਤੇ 1.7 ਮਿਲੀਅਨ ਯਾਨਿ 17 ਲੱਖ ਲੋਕ ਰੀਲਾਂ ਬਣਾ ਚੁੱਕੇ ਹਨ।



ਪਰ ਕੀ ਤੁਹਾਨੂੰ ਇਸ ਗਾਣੇ ਨਾਲ ਜੁੜਿਆ ਇਕ ਕਿੱਸਾ ਪਤਾ ਹੈ?



ਦਰਅਸਲ, ਹਾਲ ਹੀ 'ਚ ਕਾਕਾ ਨੇ ਏਬੀਪੀ ਸਾਂਝਾ ਦੇ ਨਾਲ ਖਾਸ ਮੁਲਾਕਾਤ ਕੀਤੀ ਸੀ, ਇਸ ਦੌਰਾਨ ਉਸ ਨੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਖੁੱਲ ਕੇ ਕੀਤੀਆਂ।



ਕਾਕੇ ਦਾ ਇਹ ਗਾਣਾ ਅੱਜ ਕੱਲ ਹਰ ਜ਼ੁਬਾਨ 'ਤੇ ਹੈ। ਇਸ ਗਾਣਾ ਹੁਣ ਤੱਕ ਕਈ ਰਿਕਾਰਡ ਤੋੜ ਚੁੱਕਿਆ ਹੈ।



ਪਰ ਕੀ ਤੁਹਾਨੂੰ ਪਤਾ ਹੈ ਕਿ ਕਾਕੇ ਨੇ ਇਸ ਗਾਣੇ ਦੀ ਸ਼ੂਟਿੰਗ ਨਹੀਂ ਕਰਨੀ ਸੀ,



ਕਿਉਂਕਿ ਉਹ ਕੈਮਰੇ ਸਾਹਮਣੇ ਆਉਣ ਤੋਂ ਝਿਜਕਦਾ ਹੈ।



ਇਸ ਤੋਂ ਬਾਅਦ ਉਸ ਨੇ ਪੈੱਗ ਲਗਾ ਕੇ ਇਸ ਗਾਣੇ ਨੂੰ ਸ਼ੂਟ ਕੀਤਾ।