ਕਾਕਾ ਨੇ ਆਪਣੇ ਰਿਸ਼ਤੇ ਦਾ ਅਧਿਕਾਰਤ ਐਲਾਨ ਵੀ ਕਰ ਹੀ ਦਿੱਤਾ ਹੈ।

ਪਿਛਲੇ ਦਿਨੀਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਮਨਪ੍ਰੀਤ ਦਿਓਲ ਨਾਂ ਦੀ ਇੱਕ ਲੜਕੀ ਨਾਲ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਮਨਪ੍ਰੀਤ ਨਾਲ ਨਜ਼ਰ ਆਏ ਸੀ।

ਹੁਣ ਪੰਜਾਬੀ ਸਿੰਗਰ ਕਾਕਾ ਨੇ ਮੁੜ ਤੋਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸ਼ੇਅਰ ਕਰ ਫ਼ੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ।

ਇਸ ਤਸਵੀਰ `ਚ ਉਹ ਇਕ ਲੜਕੀ ਦੇ ਹੱਥਾਂ `ਚ ਹੱਥ ਪਾਏ ਨਜ਼ਰ ਆ ਰਹੇ ਹਨ

ਨ੍ਹਾਂ ਨੇ ਇਹ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਫ਼ੈਨਜ਼ ਕਾਕਾ ਨੂੰ ਵਧਾਈਆਂ ਦੇ ਰਹੇ ਹਨ।

ਉੱਧਰ, ਕਾਕਾ ਦੀ ਗਰਲਫ਼ਰੈਂਡ ਮਨਪ੍ਰੀਤ ਵੀ ਆਪਣੇ ਇੰਸਟਾਗ੍ਰਾਮ ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਰਹੀ ਹੈ

ਉਹ ਆਪਣੀਆਂ ਤਸਵੀਰਾਂ ਦੇ ਨਾਲ ਰੋਮਾਂਟਿਕ ਕੈਪਸ਼ਨਾਂ ਪਾ ਰਹੀ ਹੈ।

ਇਸ ਤੋਂ ਪਹਿਲਾਂ ਉਸ ਨੇ ਇੱਕ ਤਸਵੀਰ ਸ਼ੇਅਰ ਕਰ ਉਸ ਵਿੱਚ ਪਿਕਚਰ ਕ੍ਰੈਡਿਟ ਕਾਕਾ ਨੂੰ ਦਿੱਤਾ ਸੀ।

ਕਾਬਿਲੇਗ਼ੌਰ ਹੈ ਕਿ ਪੰਜਾਬੀ ਸਿੰਗਰ ਕਾਕਾ ਨੇ ਪੰਜਾਬੀ ਇੰਡਸਟਰੀ `ਚ ਆਪਣੇ ਕਰੀਅਰ ਦੀ ਸ਼ੁਰੂਆਤ 2019 `ਚ ਕੀਤੀ ਸੀ

3 ਸਾਲਾਂ ਦੇ ਸਮੇਂ `ਚ ਹੀ ਉਨ੍ਹਾਂ ਨੇ ਬਹੁਤ ਵੱਡਾ ਨਾਂ ਕਰ ਲਿਆ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ `ਚ `ਲਿਬਾਸ`, ਟੈਂਪਰੇਰੀ ਪਿਆਰ, ਤੀਜੀ ਸੀਟ, ਕੈਨੇਡਾ ਗੇੜੀ, ਮਿੱਟੀ ਦੇ ਟਿੱਬੇ ਵਰਗੇ ਗੀਤ ਸ਼ਾਮਲ ਹਨ