ABP Sanjha


ਕਰਨ ਔਜਲਾ ਨੇ ਸ਼ਾਨਦਾਰ ਰੌਲਜ਼ ਰਾਇਸ ਕਾਰ ਖਰੀਦੀ ਹੈ। ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।


ABP Sanjha


ਕਰਨ ਦੀ ਇਸ ਰੌਲਜ਼ ਰਾਇਸ ਕਾਰ ਦੀ ਕੀਮਤ 3-4 ਕਰੋੜ ਹੋ ਸਕਦੀ ਹੈ।


ABP Sanjha



ਨਵੀਂ ਕਾਰ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਰਨ ਨੇ ਕੈਪਸ਼ਨ ਲਿਖੀ, 'ਪਿੰਡ ਸਾਈਕਲ ਮਸਾਂ ਜੁੜਦੀ ਸੀ। ਦੂਜੀ ਸਲਾਈਡ 1 ਸਾਲ ਪਹਿਲਾਂ ਦੀ ਆ। ਜਦੋਂ ਮੈਂ ਆਪਣੀ ਪਹਿਲੀ ਰੌਲਜ਼ ਰਾਇਸ ਖਰੀਦੀ ਸੀ।

ABP Sanjha


ਉਦੋਂ ਮੈਂ ਫੋਟੋ ਜਾਂ ਪੋਸਟ ਨਹੀਂ ਪਾਈ ਕਿਉਂਕਿ ਮੈਨੂੰ ਸਹੀ ਨਹੀਂ ਸੀ ਲੱਗਿਆ। ਤੇ ਪਹਿਲੀ ਫੋਟੋ ਅੱਜ ਦੀ ਆ ਜਦੋਂ ਮੈਂ ਦੂਜੀ ਰੌਲਜ਼ ਰਾਇਸ ਲਈ ਤੇ ਸੋਚਿਆ ਅੱਜ ਸਾਰਿਆਂ ਨਾਲ ਸ਼ੇਅਰ ਕਰਦਾ।


ABP Sanjha


ਪਿੰਡ ਸਾਈਕਲ ਮਸਾਂ ਈ ਜੁੜਿਆ ਸੀ। ਤੇ ਅੱਜ ਤੁਹਾਡੇ ਸਾਰਿਆਂ ਕਰਕੇ ਮੇਰੇ ਮਾਂ ਪਿਓ, ਮੇਰੀ ਕਲਮ, ਮੇਹਨਤ ਤੇ ਉਸ ਸੱਚੇ ਪਰਮਾਤਮਾ ਕਰਕੇ ਇੰਨਾਂ ਜੋਗਾ ਹੋਇਆ।


ABP Sanjha


ਮੇਰਾ ਇਹ ਪੋਸਟ ਪਾਉਣ ਦਾ ਰੀਜ਼ਨ ਕੋਈ ਫਲੈਕਸ ਜਾਂ ਫੁਕਰੀ ਮਾਰਨਾ ਨਹੀਂ ਹੈ। ਮੈਂ ਬੱਸ ਇਹਹ ਦੱਸਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਕਮਾਲ ਦੀ ਗੇਮ ਆ। ਜਦੋਂ 9 ਸਾਲ ਦਾ ਇਕੱਲਾ ਰਹਿ ਗਿਆ ਸੀ,


ABP Sanjha


ਬਹੁਤ ਦਿਲ ਟੁੱਟ ਗਿਆ ਸੀ ਕਿ ਬੇਬੇ ਬਾਪੂ ਚਲੇ ਗਏ। ਮਨ ਬਹੁਤ ਉਦਾਸ ਹੋ ਗਿਆ ਸੀ। ਪਰ ਪਰਮਾਤਮਾ ਤੇ ਯਕੀਨ ਸੀ ਨਾਲੇ ਆਪਣੇ ਆਪ ਤੇ।


ABP Sanjha


ਇੱਦਾਂ ਹੀ ਹੋਰ ਮੇਰੇ ਵਰਗੇ ਬਹੁਤ ਮੇਰੇ ਭਰਾ/ਭੈਣ ਜੇ ਕਿਸੇ ਵੀ ਪ੍ਰੋਬਲਮ 'ਚੋਂ ਲੰਘ ਰਹੇ ਹੋ ਕਦੇ ਵੀ ਆਪਣੇ ਆਪ 'ਤੇ ਭਰੋਸਾ ਨਾ ਛੱਡਿਓ। ਰੱਬ ਸੁਣਦਾ ਬਾਈ ਸੁਣਾਉਣ ਵਾਲਾ ਚਾਹੀਦਾ।


ABP Sanjha


ਕਾਬਿਲੇਗ਼ੌਰ ਹੈ ਕਿ ਕਰਨ ਔਜਲਾ 9 ਸਾਲ ਦੀ ਉਮਰ 'ਚ ਅਨਾਥ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦਾ ਚਾਚਾ ਉਸ ਨੂੰ ਕੈਨੇਡਾ ਲੈ ਗਿਆ ਅਤੇ ਉਸ ਦੀਆਂ ਭੈਣਾਂ ਨੇ ਉਸ ਦੀ ਪਰਵਰਿਸ਼ ਕੀਤੀ।


ABP Sanjha


ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।