Nimrat Khaira lehenga Pics: ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸਨੇ ਆਪਣੇ ਖੂਬਸੂਰਤ ਅੰਦਾਜ਼ ਅਤੇ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ।



ਦੱਸ ਦੇਈਏ ਕਿ ਇਨ੍ਹੀਂ ਦਿਨੀਂ ਗਾਇਕਾ ਆਪਣੀ ਐਲਬਮ ਮਾਣਮੱਤੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਇਸ ਐਲਬਮ ਦੇ ਹਰ ਇੱਕ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।



ਇਸ ਵਿਚਾਲੇ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਨਿਮਰਤ ਮਹਰੂਨ ਕਲਰ ਦੇ ਲਹਿੰਗੇ ਵਿੱਚ ਵਿਖਾਈ ਦੇ ਰਹੀ ਹੈ।



ਨਿਮਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਬੈਠੇ ਹਨ।



ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਨਿਮਰਤ ਦਾ ਸਾਦਗੀ ਭਰਿਆ ਅੰਦਾਜ਼ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।



ਨਿਮਰਤ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਤੈਨੂੰ ਫੁੱਲਾਂ ਵਰਗੀ ਕਹਿਏ ਜਾਂ ਫੁੱਲ਼ ਤੇਰੇ ਵਰਗੇ ਨੇ...



ਨਿਮਰਤ ਖਹਿਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਨਾ ਸਿਰਫ ਪ੍ਰਸ਼ੰਸਕਾਂ ਸਗੋਂ ਫਿਲਮੀ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।



ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਨਿਮਰਤ ਖਹਿਰਾ ਦਾ ਗੀਤ ਦੂਰ-ਦੂਰ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ।



ਨਿਰਮਤ ਖਹਿਰਾ ਨੂੰ ਆਖਰੀ ਵਾਰ ਫਿਲਮ ਜੋੜੀ ਵਿੱਚ ਵੇਖਿਆ ਗਿਆ ਸੀ। ਇਸ ਫਿਲਮ ਵਿੱਚ ਨਿਮਰਤ ਦੀ ਦਿਲਜੀਤ ਦੋਸਾਂਝ ਨਾਲ ਕੈਮਿਸਟ੍ਰੀ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।



ਦੱਸ ਦੇਈਏ ਕਿ ਦਿਲਜੀਤ ਅਤੇ ਨਿਮਰਤ ਦੀ ਇਸ ਫਿਲਮ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਦਾ ਵੀ ਖੂਬ ਮਨੋਰੰਜਨ ਕੀਤਾ।