ਹਾਲ ਹੀ ;ਚ ਨਿਮਰਤ ਖਹਿਰਾ ਦਾ ਗਾਣਾ 'ਸ਼ਿਕਾਇਤਾਂ' ਰਿਲੀਜ਼ ਹੋਇਆ ਸੀ। ਜਿਸ ਨੂੰ ਦੁਨੀਆ ਭਰ 'ਚ ਪੰਜਾਬੀਆਂ ਦਾ ਖੂਬ ਪਿਆਰ ਮਿਲਿਆ।



ਇਹ ਗਾਣਾ ਕਾਫੀ ਸਮੇਂ ਤੱਕ ਯੂਟਿਊਬ ਅਤੇ ਸੋਸ਼ਲ ਮੀਡੀਆ 'ਤੇ ਟਰੈਂਡਿੰਗ 'ਚ ਰਿਹਾ ਸੀ।



ਇਹੀ ਨਹੀਂ ਇਸ ਗਾਣੇ ਦੇ ਲਈ ਉਸ ਨੂੰ ਸਪੌਟੀਫਾਈ ਇੰਡੀਆ ਨੇ ਟਾਈਮਜ਼ ਸਕੁਐਰ ਦੇ ਬਿਲਬੋਰਡ 'ਤੇ ਵੀ ਫੀਚਰ ਕੀਤਾ ਸੀ।



ਹੁਣ ਫਿਰ ਤੋਂ ਨਿਮਰਤ ਖਹਿਰਾ ਟਾਈਮ ਸਕੁਐਰ ਦੇ ਬਿਲਬੋਰਡ 'ਤੇ ਨਜ਼ਰ ਆਈ ਹੈ। ਇੱਕ ਮਹੀਨੇ ਨਿਮਰਤ ਬਿਲਬੋਰਡ 'ਤੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਕਲਾਕਾਰ ਹੈ।



ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਫੈਨਜ਼ ਨਿਮਰਤ ਖਹਿਰਾ ਦੀ ਇਸ ਪ੍ਰਾਪਤੀ 'ਤੇ ਕਾਫੀ ਖੁਸ਼ ਹੋ ਰਹੇ ਹਨ।



ਉਸ ਨੁੰ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਮਿਲ ਰਹੀਆਂ ਹਨ। ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ।



ਜਿਸ 'ਤੇ ਲਿਿਖਿਆ ਹੈ 'ਨਿਮਰਤ ਖਹਿਰਾ ਨੂੰ ਟਾਈਮਜ਼ ਸਕੁਐਰ ਦੇ ਬਿਲਬੋਰਡ 'ਤੇ ਇੱਕ ਮਹੀਨੇ 'ਚ ਦੂਜੀ ਵਾਰ ਫੀਚਰ ਹੋਣ ਵਾਲੀ ਪਹਿਲੀ ਪੰਜਾਬੀ ਕਲਾਕਾਰ ਹੈ।'



ਵਰਕਫਰੰਟ ਦੀ ਗੱਲ ਕਰਿਏ ਤਾਂ ਨਿਮਰਤ ਬਹੁਤ ਜਲਦ ਫਿਲਮ ਜੋੜੀ ਵਿੱਚ ਦਿਖਾਈ ਦੇਵੇਗੀ।



ਇਸ ਫਿਲਮ ਵਿੱਚ ਨਿਮਰਤ ਨਾਲ ਅਦਾਕਾਰ ਦਿਲਜੀਤ ਦੋਸਾਂਝ ਵੀ ਨਜ਼ਰ ਆਉਣਗੇ।



ਇਸ ਤੋਂ ਇਲਾਵਾ ਨਿਮਰਤ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਸ਼ਿਕਾਇਤਾਂ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।