Punjabi Singer Ninja 5th Marriage Anniversary: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਆਪਣੇ ਗੀਤਾਂ ਦੇ ਨਾਲ-ਨਾਲ ਕਲਾਕਾਰ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ। ਦੱਸ ਦੇਈਏ ਕਿ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ਼ ਕਰਨ ਵਾਲਾ ਪੰਜਾਬੀ ਸਿਤਾਰਾ ਨਿੰਜਾ ਅੱਜ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾ ਰਿਹਾ ਹੈ। ਜਿਸਦੀਆਂ ਖੂਬਸੂਰਤ ਤਸਵੀਰਾਂ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਪੰਜਾਬੀ ਗਾਇਕ ਨਿੰਜਾ ਦੇ ਵਿਆਹ ਨੂੰ ਕਰੀਬ ਪੰਜ ਸਾਲ ਪੂਰੇ ਹੋ ਚੁੱਕੇ ਹਨ। ਇਸ ਖਾਸ ਮੌਕੇ ਕਲਾਕਾਰ ਵੱਲ਼ੋਂ ਆਪਣੀ ਪਤਨੀ ਨਾਲ ਰੋਮਾਂਟਿਕ ਪੋਸਟ ਸ਼ੇਅਰ ਕੀਤੀ ਗਈ ਹੈ। ਨਿੰਜਾ ਅੱਜ ਯਾਨਿ 25 ਜਨਵਰੀ ਨੂੰ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾ ਰਿਹਾ ਹੈ। ਉਨ੍ਹਾਂ ਨੇ ਇਸ ਸਪੈਸ਼ਲ ਮੌਕੇ 'ਤੇ ਪਤਨੀ ਨਾਲ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਲਾਕਾਰ ਨੇ ਪਤਨੀ ਲਈ ਰੋਮਾਂਟਿਕ ਸ਼ਬਦ ਲਿਖਦੇ ਹੋਏ ਕਿਹਾ ਮੇਰੀ ਜ਼ਿੰਦਗੀ ਵਿੱਚ ਆਉਣ ਅਤੇ ਇਸਨੂੰ ਖੂਬਸੂਰਤ ਬਣਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਡੇ ਨਾਲ ਹਰ ਦਿਨ ਬਿਤਾਉਣਾ ਚਾਹੁੰਦਾ ਹਾਂ।🤗💓 ਪ੍ਰਮਾਤਮਾ ਸਾਨੂੰ ਅਸੀਸ ਦੇਵੇ ਅਤੇ ਸਾਰੀਆਂ ਬੁਰੀਆਂ ਨਜ਼ਰਾਂ ਨੂੰ ਸਾਡੇ ਤੋਂ ਦੂਰ ਰੱਖੇ !! 🧿 ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਵਧਾਈਆਂ ਦੇ ਰਹੇ ਹਨ, ਅਤੇ ਜੋੜੇ ਉੱਪਰ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਕਾਬਿਲੇਗ਼ੌਰ ਹੈ ਕਿ ਨਿੰਜਾ ਪੰਜਾਬੀ ਸੰਗੀਤ ਜਗਤ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਗਾਇਕ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਨਿੰਜਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 25 ਜਨਵਰੀ 2019 ਨੂੰ ਹੋਇਆ ਸੀ। ਅਕਤੂਬਰ 2022 'ਚ ਗਾਇਕ ਦੇ ਘਰ ਉਨ੍ਹਾਂ ਦੇ ਪਹਿਲੇ ਬੱਚੇ ਨੇ ਜਨਮ ਲਿਆ, ਜਿਸ ਦਾ ਨਾਂ ਉਸ ਨੇ ਨਿਸ਼ਾਨ ਸਿੰਘ ਰੱਖਿਆ।