ਪਰਮੀਸ਼ ਵਰਮਾ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਗੀਤ ਗਰੇਵਾਲ ਨੇ ਬੇਟੀ ਨੂੰ ਜਨਮ ਦਿੱਤਾ ਹੈ।

ਪਰਮੀਸ਼ ਵਰਮਾ ਨੇ ਇਹ ਖੁਸ਼ਖਬਰੀ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਆਪਣੀ ਨਵਜੰਮੀ ਬੱਚੀ ਨਾਲ ਤਸਵੀਰ ਸ਼ੇਅਰ ਕੀਤੀ।

ਪਰਮੀਸ਼ ਨੇ ਕੈਪਸ਼ਨ `ਚ ਲਿਖਿਆ, ਅੱਜ ਮੈਂ ਧਰਤੀ ਤੇ ਸਭ ਤੋਂ ਖੁਸ਼ ਇਨਸਾਨ ਬਣ ਗਿਆ ਹਾਂ, ਮੇਰੀ ਬੇਟੀ ਸਦਾ ਨੂੰ ਮਿਲੋ। ਸਦਾ ਸਦਾ ਸਦਾ ਸੁੱਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ।

ਦਸ ਦਈਏ ਕਿ ਪਰਮੀਸ਼ ਵਰਮਾ ਨੇ ਆਪਣੀ ਬੇਟੀ ਦਾ ਨਾਂ ਸਦਾ ਰੱਖਿਆ ਹੈ।

ਇਸ ਮੌਕੇ ਪਰਮੀਸ਼ ਦੇ ਮੰਮੀ ਡੈਡੀ ਵੀ ਭਾਰਤ ਤੋਂ ਕੈਨੇਡਾ ਪਹੁੰਚੇ ਸੀ, ਜਿਸ ਦੀ ਵੀਡੀਓ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਸੀ।

ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ 20 ਅਕਤੂਬਰ 2021 ਨੂੰ ਹੋਇਆ ਸੀ

ਵਿਆਹ ਤੋਂ ਕੁੱਝ ਮਹੀਨੇ ਬਾਅਦ ਹੀ ਪਰਮੀਸ਼ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗੀਤ ਦੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।

ਇਸ ਮੌਕੇ ਤੇ ਹਰ ਕੋਈ ਪਰਮੀਸ਼ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ,

ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਾਰਿਆਂ ਨੂੰ ਉਨ੍ਹਾਂ ਦੀ ਖੁਸ਼ੀ `ਚ ਸ਼ਾਮਲ ਹੋਈ ਸ਼ੁਕਰੀਆ ਅਦਾ ਕੀਤਾ ਹੈ।

ਪਿਛਲੇ ਦਿਨੀਂ ਉਹ ਸ਼ੈਰੀ ਮਾਨ ਨਾਲ ਵਿਵਾਦ ਨੂੰ ਲੈਕੇ ਚਰਚਾ ਵਿੱਚ ਰਹੇ। ਹੁਣ ਉਹ ਫ਼ਿਰ ਤੋਂ ਲਾਈਮਲਾਈਟ ਵਿੱਚ ਆ ਗਏ ਹਨ।