ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਗਾਇਕ ਨੇ ਚੋਰੀ ਚੁਪਕੇ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਢਿੱਲੋਂ ਨੇ ਆਪਣੀ ਪ੍ਰੇਮਿਕਾ ਹਰਮਨ ਰਾਏ ਨਾਲ 18 ਜਨਵਰੀ ਨੂੰ ਵਿਆਹ ਕਰਵਾਇਆ ਸੀ। ਸੋਸ਼ਲ ਮੀਡੀਆ 'ਤੇ ਗਾਇਕ ਦੀ ਪਤਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਇਹ ਜੋ ਤਸਵੀਰ ਹੈ ਉਹ ਗਾਇਕ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੀ ਹੈ। ਦੱਸ ਦਈਏ ਕਿ ਪ੍ਰੇਮ ਢਿੱਲੋਂ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦੋਵਾਂ ਦੇ ਅਸਲੀ ਨਾਮ ਲਿਖੇ ਹਨ। ਪ੍ਰੇਮ ਢਿੱਲੋਂ ਦਾ ਅਸਲੀ ਨਾਮ ਪ੍ਰੇਮਜੀਤ ਸਿੰਘ ਢਿੱਲੋਂ ਹੈ, ਜਦਕਿ ਹਰਮਨ ਦਾ ਪੂਰਾ ਨਾਮ ਹਰਮਨਜੀਤ ਕੌਰ ਰਾਏ ਹੈ। ਦੱਸ ਦਈਏ ਕਿ ਹਰਮਨ ਰਾਏ ਦਾ ਸਬੰਧ ਪੰਜਾਬੀ ਸੰਗੀਤ ਜਾਂ ਫਿਲਮ ਜਗਤ ਨਾਲ ਨਹੀਂ ਹੈ। ਉਸ ਦੇ ਵਿਆਹ ਦੀਆ ਅਨੰਦ ਕਾਰਜ ਦੇ ਸਮੇਂ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਅਗਲੀ ਸਲਾਈਡ ;ਚ ਦੇਖੋ ਇਹ ਵੀਡੀਓ