ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਚੁੱਕੇ ਹਨ, ਪਰ ਹਾਲੇ ਤੱਕ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ।

ਸਿੱਧੂ ਮੂਸੇਵਾਲਾ ਦੇ ਗਾਣੇ ਹਾਲੇ ਤੱਕ ਟਰੈਂਡਿੰਗ ‘ਚ ਹਨ। ਖਾਸ ਕਰਕੇ ਮੂਸੇਵਾਲਾ ਦੇ ਕਰੀਅਰ ਦਾ ਸਭ ਤੋਂ ਬੈਸਟ ਗਾਣਾ ‘295’ ਹਾਲੇ ਤੱਕ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ।

ਹੁਣ ਮੂਸੇਵਾਲਾ ਦੇ ਗਾਣੇ 295 ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ।

ਇਸ ਗੀਤ ਨੂੰ ਸਪੌਟੀਫਾਈ ਮਿਊਜ਼ਿਕ ਐਪ ‘ਤੇ 100 ਮਿਲੀਅਨ ਯਾਨਿ 10 ਕਰੋੜ ਵਾਰੀ ਪਲੇਅ ਕੀਤਾ ਜਾ ਚੁੱਕਿਆ ਹੈ। ਇਹ ਆਪਣੇ ਆਪ ‘ਚ ਬਹੁਤ ਵੱਡਾ ਰਿਕਾਰਡ ਹੈ।

ਸਿੱਧੂ ਮੂਸੇ ਵਾਲਾ ਦੇ ਗੀਤ ਵਿਊਜ਼ ਦੇ ਮਾਮਲੇ ’ਚ ਹਮੇਸ਼ਾ ਚਰਚਾ ’ਚ ਰਹੇ ਹਨ।

ਸ਼ਾਇਦ ਹੀ ਸਿੱਧੂ ਦਾ ਕੋਈ ਅਜਿਹਾ ਗੀਤ ਰਿਲੀਜ਼ ਹੋਇਆ ਹੋਵੇਗਾ, ਜਿਸ ’ਤੇ ਮਿਲੀਅਨਜ਼ ’ਚ ਵਿਊਜ਼ ਨਾ ਗਏ ਹੋਣ।

ਹਾਲ ਹੀ ’ਚ ਸਿੱਧੂ ਮੂਸੇ ਵਾਲਾ ਦੇ ਗੀਤ ‘295’ ਨੇ ਮਿਊਜ਼ਿਕ ਸਟ੍ਰੀਮਿੰਗ ਐਪ ‘ਸਪੌਟੀਫਾਈ’ ’ਤੇ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ।

ਇਸ ਗੀਤ ਨੂੰ ‘ਸਪੌਟੀਫਾਈ’ ’ਤੇ 100 ਮਿਲੀਅਨ (10 ਕਰੋੜ) ਤੋਂ ਵੱਧ ਵਾਰ ਸੁਣਿਆ ਜਾ ਚੁੱਕਿਆ ਹੈ।

ਦੱਸ ਦੇਈਏ ਕਿ ਸਿੱਧੂ ਦਾ ਇਹ ਗੀਤ ਉਸ ਦੀ ਬਹੁ-ਚਰਚਿਤ ਐਲਬਮ ‘ਮੂਸਟੇਪ’ ਦਾ ਹੈ।

‘ਮੂਸਟੇਪ’ ਦੇ ਹਰ ਗੀਤ ਨੇ ਧੁੰਮਾਂ ਪਾਈਆਂ ਸਨ ਤੇ ਲੋਕਾਂ ਵਲੋਂ ‘295’ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ, ਯੂਟਿਊਬ ’ਤੇ ਇਸ ਗੀਤ ਨੂੰ 364 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।