ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇੰਡਸਟਰੀ ਦੀ ਟੌਪ ਗਾਇਕਾਵਾਂ ਵਿਚੋਂ ਇੱਕ ਹੈ।



ਉਹ ਅਕਸਰ ਹੀ ਆਪਣੇ ਗੀਤਾਂ ਤੇ ਆਪਣੀ ਖੂਬਸੂਰਤੀ ਨੂੰ ਲੈਕੇ ਲਾਈਮਲਾਈਟ ;ਚ ਰਹਿੰਦੀ ਹੈ।



ਹਾਲ ਹੀ 'ਚ ਸੁਨੰਦਾ ਸ਼ਰਮਾ ਨੇ ਬਿਲਕੁਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ।



ਸੁਨੰਦਾ ਸ਼ਰਮਾ ਦੀਆਂ ਇਨ੍ਹਾਂ ਤਸਵੀਰਾਂ ;'ਚ ਉਸ ਦਾ ਮਾਸੂਮੀਅਤ ਭਰਿਆ ਅੰਦਾਜ਼ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।



ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਪਿਆਰ ਦੀ ਬਰਸਾਤ ਕਰ ਰਹੇ ਹਨ।



ਦੱਸ ਦਈਏ ਕਿ ਸੁਨੰਦਾ ਸ਼ਰਮਾ ਨੇ ਆਪਣੇ ਨਵੇਂ ਗਾਣੇ 'ਜੱਟ ਦਿਸਦਾ' ਦਾ ਹਾਲ ਹੀ 'ਚ ਐਲਾਨ ਕੀਤਾ ਸੀ।



ਇਸ ਗਾਣੇ 'ਚ ਸੁਨੰਦਾ ਸ਼ਰਮਾ ਐਕਟਰ ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।



ਉਸ ਨੇ ਹਾਲ ਹੀ 'ਚ ਇੱਕ ਤਸਵੀਰ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਸੀ।



ਇਸ ਤੋਂ ਇਲਾਵਾ ਗਾਇਕਾ ਦੀ ਪਰਸਨਲ ਲਾਈਫ ਬਾਰੇ ਗੱਲ ਕਰੀਏ ਤਾਂ ਉਸ 'ਤੇ ਹਾਲ ਹੀ 'ਚ ਦੁੱਖਾਂ ਦਾ ਪਹਾੜ ਟੁੱਟਿਆ ਸੀ।



ਅਦਾਕਾਰਾ ਦੇ ਪਿਤਾ ਦਾ ਲੰਬੀ ਬੀਮਾਰੀ ਦੇ ਚਲਦਿਆਂ 1 ਮਾਰਚ ਨੂੰ ਦੇਹਾਂਤ ਹੋਇਆ ਸੀ।