ਪੰਜਾਬੀ ਗਾਇਕ, ਅਦਾਕਾਰ, ਮਾਡਲ ਅਤੇ ਫਿਟਨੈਸ ਇਨਫਲੂਐਂਸਰ ਕਰਨਦੀਪ ਨੂੰ ਆਸਟ੍ਰੇਲੀਆ ਵਿੱਚ ਦਿਲ ਦਾ ਦੌਰਾ ਪਿਆ।

ਇੰਸਟਾਗ੍ਰਾਮ 'ਤੇ ਖੁਦ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆਂ ਗਾਇਕ ਨੇ ਲਿਖਿਆ ਕਿ 19 ਮਈ ਉਸ ਦੀ ਜ਼ਿੰਦਗੀ ਦਾ ਅਖੀਰਲਾ ਦਿਨ ਸੀ। ਜੇਕਰ ਉਸਦੇ ਦੋਸਤ ਨਾ ਹੁੰਦੇ, ਤਾਂ ਉਹ ਅੱਜ ਜ਼ਿਉਂਦਾ ਨਾ ਹੁੰਦਾ।

Published by: ਜਸਵੀਰ ਕੌਰ

ਰੋਪੜ ਵਿੱਚ ਜੰਮੇ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ 32 ਸਾਲਾ ਕਰਨਦੀਪ ਨੇ ਨੌਜਵਾਨਾਂ ਨੂੰ ਡਾਕਟਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ, ਭਾਵੇਂ ਉਹ ਜਿੰਮ ਜਾਂਦੇ ਹਨ।

Published by: ਜਸਵੀਰ ਕੌਰ

ਉਨ੍ਹਾਂ ਨੇ ਕਿਹਾ, ਪਤਾ ਨਹੀਂ ਹੁੰਦਾ ਕਦੋਂ ਕੀ ਹੋ ਜਾਵੇ। ਆਪਣੀ ਉਦਾਹਰਣ ਦਿੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ, ਮੈਂ ਹਰ ਰੋਜ਼ ਜਿੰਮ ਜਾਂਦਾ ਹਾਂ ਅਤੇ ਚੰਗੀ ਖੁਰਾਕ ਖਾਂਦਾ ਹਾਂ, ਫਿਰ ਵੀ ਕੱਲ੍ਹ ਮੇਰਾ ਦਿਮਾਗ ਅਤੇ ਦਿਲ ਰੁਕ ਗਿਆ।

Published by: ਜਸਵੀਰ ਕੌਰ

ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ, ਮੈਂ ਨੌਜਵਾਨਾਂ ਨੂੰ ਵਧੇਰੇ ਸਿਹਤਮੰਦ ਹੋਣ ਲਈ ਪ੍ਰੇਰਿਤ ਕਰਾਂਗਾ

Published by: ਜਸਵੀਰ ਕੌਰ

ਕਰਨਦੀਪ ਨੇ ਕਿਹਾ ਕਿ ਪੈਸਾ ਸਿਹਤ 'ਤੇ ਜ਼ਰੂਰ ਖਰਚ ਕਰਨਾ ਚਾਹੀਦਾ ਹੈ, ਨਹੀਂ ਤਾਂ ਸਭ ਕੁਝ ਬਰਬਾਦ ਹੋ ਜਾਵੇਗਾ

Published by: ਜਸਵੀਰ ਕੌਰ

ਕਰਨਦੀਪ ਨੇ ਨਵੀਂ ਜ਼ਿੰਦਗੀ ਮਿਲਣ 'ਤੇ ਕਿਹਾ, ਮੈਂ ਤਾਂ ਫਿਟਨੈਸ ਨੂੰ ਲੈਕੇ ਬਹੁਤ ਜ਼ਿਆਦਾ ਅਵੇਅਰ ਹਾਂ, ਪਰ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ

Published by: ਜਸਵੀਰ ਕੌਰ

ਜ਼ਿੰਦਗੀ ਬਹੁਤ ਛੋਟੀ ਹੈ। ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ, ਸਾਰਿਆਂ ਨਾਲ ਮਿਲ ਕੇ ਰਹੋ। ਆਪਣੇ ਮਾਪਿਆਂ, ਭੈਣਾਂ-ਭਰਾਵਾਂ ਨੂੰ ਪਿਆਰ ਕਰੋ

Published by: ਜਸਵੀਰ ਕੌਰ

ਕੱਲ੍ਹ ਮੇਰੇ ਨਾਲ ਜੋ ਹੋਇਆ, ਉਸ ਤੋਂ ਬਾਅਦ, ਮੈਂ ਸੋਚਿਆ ਕਿ ਮੈਂ ਖਤਮ ਹੋ ਗਿਆ ਹਾਂ, ਪਰ ਮੈਂ ਬਚ ਗਿਆ। ਮੈਂ ਅਜੇ ਵੀ ਸਾਹ ਲੈ ਰਿਹਾ ਹਾਂ

Published by: ਜਸਵੀਰ ਕੌਰ

ਮੈਂ ਪਹਿਲਾਂ ਹੀ ਗ੍ਰਾਊਂਡੈਂਡ ਸੀ, ਪਰ ਕੱਲ੍ਹ ਦੀਆਂ ਘਟਨਾਵਾਂ ਤੋਂ ਬਾਅਦ, ਜ਼ਿੰਦਗੀ ਅਤੇ ਦੁਨੀਆ ਪ੍ਰਤੀ ਮੇਰਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਗਿਆ ਹੈ

Published by: ਜਸਵੀਰ ਕੌਰ