ਸ਼ੇਅਰ ਬਾਜ਼ਾਰ (Share Market) ਨੇ ਅੱਜ ਸ਼ਾਂਤ ਸ਼ੁਰੂਆਤ ਕੀਤੀ ਹੈ ਅਤੇ ਸੈਂਸੈਕਸ ਦੀ ਸ਼ੁਰੂਆਤ (Stock Market Opening) ਮਾਮੂਲੀ ਗਿਰਾਵਟ ਨਾਲ ਹੋਈ ਹੈ।



ਇਸ ਤੋਂ ਇਲਾਵਾ NSE ਦਾ ਨਿਫਟੀ (NSE's Nifty) ਸਪਾਟ ਸ਼ੁਰੂਆਤ ਦੇ ਨਾਲ ਨਜ਼ਰ ਆਇਆ ਹੈ।



ਮੀਡੀਆ, ਮੈਟਲ, ਰਿਐਲਟੀ ਅਤੇ ਵਿੱਤੀ ਸੇਵਾਵਾਂ ਦੇ ਖੇਤਰਾਂ (financial services sectors) ਵਿੱਚ ਗਿਰਾਵਟ ਦੇਖੀ ਜਾ ਰਹੀ ਹੈ।



ਬੀ.ਐੱਸ.ਈ. ਦਾ ਸੈਂਸੈਕਸ 18.14 ਅੰਕ ਡਿੱਗ ਕੇ 71,410 'ਤੇ ਖੁੱਲ੍ਹਿਆ ਹੈ। ਉਥੇ ਹੀ NSE ਦਾ ਨਿਫਟੀ 9 ਅੰਕਾਂ ਦੇ ਵਾਧੇ ਨਾਲ 21,727 ਦੇ ਪੱਧਰ 'ਤੇ ਖੁੱਲ੍ਹਿਆ ਹੈ।



ਸ਼ੁੱਕਰਵਾਰ ਨੂੰ ਘਰੇਲੂ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦੇਖਣ ਨੂੰ ਮਿਲੀ।



ਸਪਾਟ ਸ਼ੁਰੂਆਤ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 122.61 ਅੰਕ ਵਧ ਕੇ 71,551.04 ਅੰਕ 'ਤੇ ਪਹੁੰਚ ਗਿਆ।



ਨਿਫਟੀ 45.45 ਅੰਕ ਵਧ ਕੇ 21,763.40 ਅੰਕ 'ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਕੱਲ੍ਹ 4933.78 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ।



ਸੈਂਸੈਕਸ ਕੰਪਨੀਆਂ ਵਿੱਚ ਰਿਲਾਇੰਸ ਇੰਡਸਟਰੀਜ਼, ਵਿਪਰੋ, ਸਟੇਟ ਬੈਂਕ ਆਫ ਇੰਡੀਆ, ਟਾਟਾ ਕੰਸਲਟੈਂਸੀ ਸਰਵਿਸਿਜ਼, ਬਜਾਜ ਫਾਈਨਾਂਸ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ ਤੇ ਟੈਕ ਮਹਿੰਦਰਾ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਵਾਧਾ ਹੋਇਆ।



ਭਾਰਤੀ ਏਅਰਟੈੱਲ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਇੰਫੋਸਿਸ, ਐਚਡੀਐਫਸੀ ਬੈਂਕ ਅਤੇ ਸ਼ੇਅਰ ਕੋਟਕ ਮਹਿੰਦਰਾ ਬੈਂਕ ਦਾ ਨੁਕਸਾਨ ਹੋਇਆ ਹੈ।