ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਉਨ੍ਹਾਂ ਨੂੰ ਖਾਸ ਤੌਰ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਰਾਘਵ ਨੇ ਆਪਣੀ ਪਤਨੀ ਨਾਲ ਕਈ ਅਣਦੇਖੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਪਰਿਣੀਤੀ ਚੋਪੜਾ ਦੇ ਨਾਲ ਫੋਟੋਆਂ ਸਾਂਝੀਆਂ ਕਰਦੇ ਹੋਏ ਰਾਘਵ ਚੱਢਾ ਨੇ ਕੈਪਸ਼ਨ ਵਿੱਚ ਲਿਖਿਆ - ਤੁਸੀਂ ਇੱਕ ਸੁਪਰਸਟਾਰ ਦੀ ਤਰ੍ਹਾਂ ਮੇਰੀ ਜ਼ਿੰਦਗੀ ਨੂੰ ਰੌਸ਼ਨ ਕਰ ਦਿੱਤਾ ਹੈ, ਪਾਰੂ! ਤੇਰੀ ਇੱਕ ਮੁਸਕਰਾਹਟ ਮੇਰੀ ਅਸ਼ਾਂਤ ਜ਼ਿੰਦਗੀ ਨੂੰ ਵੀ ਸ਼ਾਨਦਾਰ ਬਣਾ ਸਕਦੀ ਹੈ, ਤੁਸੀਂ ਮੇਰੀ ਦੁਨੀਆ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਹੋ। ਇਸ ਖਾਸ ਦਿਨ 'ਤੇ, ਮੈਂ ਸਭ ਤੋਂ amazing woman ਦਾ ਜਨਮਦਿਨ ਮਨਾਉਣਾ ਚਾਹੁੰਦਾ ਹਾਂ ਜੋ ਤੁਸੀਂ ਹੋ। ਇਹ ਫੋਟੋਆਂ ਹਾਸੇ, ਪਿਆਰ ਅਤੇ ਸਭ ਤੋਂ ਵਧੀਆ ਪਲਾਂ ਨਾਲ ਭਰੀਆਂ ਹੋਈਆਂ ਹਨ... ਸਾਡੇ ਪਹਿਲੇ ਸਾਲ ਦੇ ਇਨ੍ਹਾਂ ਖੂਬਸੂਰਤ ਪਲਾਂ ਵਾਂਗ। ਜਨਮਦਿਨ ਮੁਬਾਰਕ ਪਤਨੀ' ਪਰਿਣੀਤੀ ਚੋਪੜਾ ਦਾ ਜਨਮ 22 ਅਕਤੂਬਰ 1988 ਨੂੰ ਅੰਬਾਲਾ ਵਿੱਚ ਹੋਇਆ ਸੀ। ਅਦਾਕਾਰਾ 35 ਸਾਲ ਦੀ ਹੋ ਗਈ ਹੈ। ਵਿਆਹ ਤੋਂ ਬਾਅਦ ਅਦਾਕਾਰਾ ਆਪਣਾ ਪਹਿਲਾ ਜਨਮਦਿਨ ਆਪਣੇ ਪਤੀ ਰਾਘਵ ਚੱਢਾ ਨਾਲ ਮਨਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਨੇ ਆਪਣੇ ਵਿਆਹ ਅਤੇ ਇਸ ਨਾਲ ਜੁੜੇ ਸਾਰੇ ਫੰਕਸ਼ਨ ਨੂੰ ਬੇਹੱਦ ਪ੍ਰਾਈਵੇਟ ਰੱਖਿਆ ਸੀ। ਕਿਸੇ ਨੂੰ ਵੀ ਵਿਆਹ ਦੀਆਂ ਕਲਿੱਪਾਂ ਜਾਂ ਫੋਟੋਆਂ ਕਲਿੱਕ ਕਰਨ ਦੀ ਇਜਾਜ਼ਤ ਨਹੀਂ ਸੀ। ਕਿਸੇ ਨੂੰ ਵੀ ਵਿਆਹ ਦੀਆਂ ਕਲਿੱਪਾਂ ਜਾਂ ਫੋਟੋਆਂ ਕਲਿੱਕ ਕਰਨ ਦੀ ਇਜਾਜ਼ਤ ਨਹੀਂ ਸੀ। ਹਾਲਾਂਕਿ ਵਿਆਹ ਤੋਂ ਬਾਅਦ ਜੋੜੇ ਨੇ ਸੋਸ਼ਲ ਮੀਡੀਆ 'ਤੇ ਖਾਸ ਤਸਵੀਰਾਂ ਪੋਸਟ ਕੀਤੀਆਂ ਸਨ। ਪਰਿਣੀਤੀ ਅਤੇ ਰਾਘਵ ਨੇ ਉਦੈਪੁਰ ਦੇ ਲੀਲਾ ਪੈਲੇਸ 'ਚ ਇਕ ਖੂਬਸੂਰਤ ਸਮਾਰੋਹ 'ਚ ਸੱਤ ਫੇਰੇ ਲਏ ਸੀ।